ਖਬਰਾਂ ਆਰਥਿਕ ਜਗਤ ਦੀਆਂ: 29 ਜਨਵਰੀ 2020 (ਦਿਨ ਬੁੱਧਵਾਰ)
ਭਾਰਤ ਮੰਦੀ ਦੀ ਲਪੇਟ ਵਿੱਚ :
- ਭਾਰਤ ਮੰਦੀ ਦੀ ਲਪੇਟ ਵਿੱਚ ਆ ਸਕਦਾ ਹੈ
- ਕਿਹਾ ਨੋਬਲ ਇਨਾਮ ਜੇਤੂ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੇ
- ਕਿਹਾ ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਸ ਦਾ ਅਸਰ ਕਿੰਨਾ ਜ਼ਿਆਦਾ ਹੋਵੇਗਾ
- ਕਿਹਾ ਸਾਨੂੰ ਅਰਵਿੰਦ ਸੁਬਰਮਨੀਅਮ (ਸਾਬਕਾ ਮੁੱਖ ਆਰਥਿਕ ਸਲਾਹਕਾਰ) ਦੀਆਂ ਗੱਲਾਂ ਉੱਪਰ ਗੌਰ ਕਰਨਾ ਚਾਹੀਦਾ ਹੈ
- ਅਭਿਜੀਤ ਨੇ ਕਿਹਾ ਕਿ ਜਿਵੇਂ ਅਰਵਿੰਦ ਨੇ ਕਿਹਾ ਸੀ ਕਿ ਮੌਜੂਦਾ ਸਮੇਂ ਜੋ ਡੇਟਾ ਸਾਡੇ ਕੋਲ ਉਪਲੱਬਧ ਹੈ ਉਸ ਦੀ ਹਾਲਤ ਉਸ ਹਾਲਤ 1991 ਵਾਲੇ ਡੇਟਾ ਤੋਂ ਵੀ ਮਾੜੀ ਹੈ
- ਕਿਹਾ ਸਾਡੇ ਨਿਵੇਸ਼, ਦਰਾਮਦ ਅਤੇ ਬਰਾਮਦ ਦੀ ਹਾਲਤ 1991 ਤੋਂ ਵੀ ਮਾੜੀ ਸਥਿਤੀ ਵਿੱਚ ਹੈ
- ਕਿਹਾ ਉਸ ਸਮੇਂ ਵੀ ਅਸੀਂ ਮੰਦੀ ਦੇ ਦੌਰ ਵਿੱਚ ਸਾਂ ਅਤੇ ਹੁਣ ਉਸਤੋਂ ਵੀ ਮਾੜੇ ਦੌਰ ਵਿੱਚ ਹਾਂ
- ਸਰਕਾਰ ਵੱਲੋਂ ਕੌਪਰੇਟ ਟੈਕਸ ਵਿੱਚ ਕਟੌਤੀ ਕਰਨ ਤੇ ਅਭਿਜੀਤ ਨੇ ਕਿਹਾ
- ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਕੌਪਰੇਟ ਸੈਕਟਰ ਨਕਦੀ ਦੇ ਢੇਰ ਉਪਰ ਬੈਠਾ ਹੈ
ਅਰਬਨ ਕੋ-ਆਪਰੇਟਿਵ ਬੈਂਕ ਨੂੰ 220 ਕਰੋੜ ਦਾ ਨੁਕਸਾਨ :
- ਅਰਬਨ ਕੋ-ਆਪਰੇਟਿਵ ਬੈਂਕ ਨੇ ਪਿਛਲੇ ਪੰਜਾਂ ਸਾਲਾਂ ਵਿੱਚ 1000 ਧੋਖਾਧੜੀ ਦੇ ਕੇਸ ਦਰਜ ਕਰਵਾਏ
- ਕਿਹਾ ਭਾਰਤੀ ਰਿਜ਼ਰਵ ਬੈਂਕ ਨੇ
- ਆਰਬੀਆਈ ਨੇ ਕਿਹਾ ਕਿ ਇਸ ਵਿੱਚ ਤਕਰੀਬਨ 220 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ
- ਭਾਰਤ ਵਿੱਚ 1544 ਅਰਬਨ ਕੋ-ਆਪ੍ਰੇਟਿਵ ਬੈਂਕਾਂ ਹਨ
- ਇਨ੍ਹਾਂ ਬੈਂਕਾਂ ਵਿੱਚ 31ਮਾਰਚ 2019 ਤੱਕ 4.84 ਲੱਖ ਕਰੋੜ ਰੁਪਏ ਡਿਪਾਜ਼ਿਟ ਸਨ
- ਆਰਬੀਆਈ ਨੇ ਕਿਹਾ ਕਿ ਬੈਂਕ ਸਟਾਫ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਇਨ੍ਹਾਂ ਧੋਖਾਧੜੀਆਂ ਨੂੰ ਰੋਕੇ