ਅੱਜ ਦਾ ਖ਼ਬਰਸਾਰ
27 ਜਨਵਰੀ 2020 (ਦਿਨ ਸੋਮਵਾਰ)
ਖਬਰਾਂ ਸਿੱਖ ਜਗਤ ਦੀਆਂ:
ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਬਿਆਨ:
- 1984 ਦੀ ਸਿੱਖ ਨਸਲਕੁਸ਼ੀ ਬਾਰੇ ਜਸਟਿਸ ਢੀਂਗਰਾ ਦਾ ਲੇਖਾ ਨਿਆਂ ਦੇ ਬੰਦ ਦਰਵਾਜੇ ਦਾ ਪ੍ਰਗਟਾਵਾ।
- ਲੇਖੇ ਨੇ ਮੁੜ ਸਾਬਿਤ ਕੀਤਾ ਕਿ ਦਿੱਲੀ ਸਲਤਨਤ 1984 ਦਾ ਨਿਆਂ ਕਰਨ ਦੇ ਸਮਰੱਥ ਨਾ ਸੀ ਤੇ ਨਾ ਹੈ।
- ਜਦੋਂ ‘ਨਸਲਕੁਸ਼ੀ’ ਅਤੇ ‘ਮਨੁਖਤਾ ਖਿਲਾਫ ਜੁਰਮ’ ਭਾਰਤੀ ਕਾਨੂੰਨ ਵਿਚ ਜੁਰਮ ਹੀ ਨਹੀਂ ਹਨ, ਤਾਂ ਨਿਆਂ ਦੀ ਆਸ ਕੀ ਹੋ ਸਕਦੀ ਹੈ?
- ਸੋ, ਸਿੱਖਾਂ ਨੂੰ ਦਿੱਲੀ ਸਤਲਤਨ ਕੋਲੋਂ 1984 ਦੇ ਨਿਆਂ ਦੀ ਕੋਈ ਆਸ ਨਹੀਂ ਹੈ।
25 ਜਨਵਰੀ ਦੇ ਬੰਦ ਵਿਚ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ:
- ਦਲ ਖਾਲਸਾ ਅਤੇ ਸ਼੍ਰੋ.ਅ.ਦ.ਅ. (ਮਾਨ) ਨੇ ਪੰਜਾਬ ਬੰਦ ਦੇ ਸੱਦੇ ਨੂੰ ਹੁੰਗਾਰਾ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ।
- ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਟਸਰ ਦਾ ਵਿਰੋਧ ਜਾਰੀ ਰੱਖਣ ਦੀ ਗੱਲ ਦਹੁਰਾਈ।
ਖਬਰਾਂ ਦੇਸ ਪੰਜਾਬ ਦੀਆਂ:
ਸੰਗਰੂਰ ’ਚ ਸੜਕਾਂ ’ਤੇ ਉੱਤਰੇ ਲੋਕ:
- 26 ਜਨਵਰੀ ਮੌਕੇ ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਟਸਰ ਦੇ ਵਿਰੋਧ ਵਿਚ ਸੰਗਰੂਰ ਵਿਖੇ ਵਿਖਾਵਾ
- ਮੁਸਲਿਮ ਭਾਈਚਾਰੇ ਨਾਲ ਬਹੁਜਨ, ਸਿੱਖ ਅਤੇ ਮਜਦੂਰ-ਕਿਸਾਨ ਜਥਬੰਦੀਆਂ ਦੇ ਕਾਰਕੁੰਨ ਸ਼ਾਮਿਲ ਹੋਏ।
- ਡੀ.ਸੀ. ਦਫਤਰ ਤੋਂ ਮੁੱਖ ਬਜਾਰ ਰਾਹੀਂ ਵੱਡੇ ਚੌਂਕ ਤੱਕ ਮੋਮਬੱਤੀਆਂ ਜਗਾ ਕੇ ਰੌਸ਼ਨੀ ਕਾਫਿਲਾ ਕੱਢਿਆ।
ਚੰਡੀਗੜ ਤੋਂ ਮਲੇਰਕੋਟਲੇ ਪਹੁੰਚੇ ਕੇ ਧਰਨੇ ਨੂੰ ਹਿਮਾਇਤੀ ਦਿੱਤੀ:
- ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆਂ ਰਜਿਟਸਰ ਵਿਰੁਧ ਮਲੇਰਕੋਟਲੇ ਪੱਕਾ ਧਰਨਾ ਚੱਲ ਰਿਹਾ ਹੈ।
- ਚੰਡੀਗੜ੍ਹ ਤੋਂ ਵੱਖ-ਵੱਖ ਵਿਚਾਰਾਂ ਵਾਲੇ ਬੁੱਧੀਜੀਵੀ ਤੇ ਕਾਰਕੁੰਨ ਨੇ ਮਲੇਰਕੋਟਲੇ ਪਹੁੰਚੇ।
- ਧਰਨੇ ਦੀ ਹਿਮਾਇਤ ਦਾ ਕੀਤਾ ਐਲਾਨ।
- ਵਫਦ ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਦੇ ਆਗੂ ਤੇ ਨੁਮਾਇੰਦੇ ਸ਼ਾਮਿਲ ਸਨ।
ਖਬਰਾਂ ਆਰਿਥਕ ਜਗਤ ਦੀਆਂ:
ਪਾਕਿਸਤਾਨ ਨਾਲ ਵਪਾਰ ਬੰਦ ਹੋਣ ਦੀ ਮਾਰ:
- ਪੰਜਾਬ ਦੇ 9000 ਪਰਿਵਾਰ ਪਾਕਿਸਤਾਨ ਨਾਲ ਭਾਰਤ ਦਾ ਵਪਾਰ ਬੰਦ ਹੋਣ ਦੀ ਮਾਰ ਝੱਲ ਰਹੇ ਹਨ।
- ਵਪਾਰ ਬੰਦ ਹੋਣ ਕਾਰਨ ਇਨ੍ਹਾਂ ਮਜ਼ਦੂਰ ਪਰਿਵਾਰਾਂ ਨੂੰ ਕੰਮ ਨਹੀਂ ਮਿਲ ਰਿਹਾ।
- ਜਿੱਥੇ ਪਹਿਲਾਂ ਵਾਘਾ ਸਰਹੱਦ ਰਾਹੀਂ ਦਿਨ ਦੇ 200 ਟਰੱਕ ਆਉਂਦੇ ਸਨ ਉੱਥੇ ਹੁਣ ਸਿਰਫ 5 ਤੋਂ 7 ਟਰੱਕ ਹੀ ਆ ਰਹੇ ਹਨ।
- ਜਿਕਰਯੋਗ ਹੈ ਕਿ ਪਾਕਿਸਤਾਨ ਤੋਂ ਭਾਰਤ ਵਿੱਚ ਆਉਣ ਵਾਲੇ ਆਯਾਤ ਦਾ ਕੁੱਲ 82% ਹਿੱਸਾ ਵਾਹਗਾ ਸਰਹੱਦ ਰਾਹੀਂ ਹੀ ਆਉਂਦਾ ਸੀ।
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
26 ਜਨਵਰੀ ਉੱਤੇ ਅਸਾਮ ਵਿੱਚ ਲੜੀਵਾਰ ਧਮਾਕੇ:
- 26 ਜਨਵਰੀ ਵਾਲੇ ਦਿਨ ਅਸਾਮ ਵਿੱਚ ਪੰਜ ਲੜੀਵਾਰ ਬੰਬ ਧਮਾਕੇ ਹੋਏ।
- ਖਾੜਕੂ ਜਥੇਬੰਦੀ ਉਲਫਾ ਨੇ ਜ਼ਿੰਮੇਵਾਰੀ ਲਈ।
- ਬੰਬ ਤੋਂ ਮਾਰ ਕੇ ਹਲਕੇ ਅਸਰ ਵਾਲੇ ਸਨ।
- ਇਨ੍ਹਾਂ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਦਿੱਲੀ ਦੇ ਸ਼ਾਹੀਨ ਬਾਗ ਮੁੰਬਈ ‘ਚ ਵੀ:
- ਨਾ.ਸੋ.ਕਾ. ਅਤੇ ਨਾਗਰਿਕਤਾ ਰਜਿਸਟਰ ਦੇ ਵਿਰੋਧ ਦਾ ਮਾਮਲਾ
- ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ਼ ਉੱਤੇ ਮੁੰਬਈ ਵਿੱਚ ਧਰਨਾ ਸ਼ੁਰੂ ਹੋਇਆ
- ਧਰਨੇ ਨੂੰ ਮੁੰਬਈ ਬਾਗ ਦਾ ਨਾਂ ਦਿੱਤਾ ਗਿਆ ਹੈ।
- ਇਸ ਧਰਨੇ ਦੀ ਅਗਵਾਈ ਵੀ ਮੁਸਲਿਮ ਬੀਬੀਆਂ ਵੱਲੋਂ ਕੀਤੀ ਜਾ ਰਹੀ ਹੈ।
ਕੌਮਾਂਤਰੀ ਅਕਾਦਮਿਕ ਜਥੇਬੰਦੀ ਦਾ ਅਹਿਮ ਬਿਆਨ:
- 100 ਦੇਸ਼ਾਂ ਵਿਚ 25000 ਅਕਾਦਮਿਕਾਂ ਦੀ ਸ਼ਮੂਲੀਅਤ ਵਾਲੀ ਮਾਡਰਨ ਲੈਂਗੂਏਜ ਐਸੋਸੀਏਸ਼ਨ ਦਾ ਬਿਆਨ ਆਇਆ।
- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਚ ਸਰਕਾਰੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਖਿਲਾਫ ਹੋਈ ਹਿੰਸਾ ਦੀ ਨਿਖੇਧੀ ਕੀਤੀ।
- ਕਿਹਾ ਸਰਕਾਰ ਫੌਰੀ ਤੌਰ ਉੱਤੇ ਅਜਿਹੀ ਹਿੰਸਾ ਨੂੰ ਰੁਕਵਾਵੇ, ਅਤੇ
- ਹਿੰਸਾ ਕਰਨ ਵਾਲੇ ਦੋਸ਼ੀਆਂ ਉੱਤੇ ਕਾਰਵਾਈ ਯਕੀਨੀ ਬਣਾਵੇ।
- ਕਿਹਾ ਨਾ.ਸੋ.ਕਾ. ਦਾ ਵਿਰੋਧ ਕਰਨ ਵਾਲਿਆਂ ਨੂੰ ਪ੍ਰਗਟਾਵੇ ਦਾ ਹੱਕ ਮਿਲਣਾ ਚਾਹੀਦਾ ਹੈ।
ਪਰਵਾਸੀਆਂ ਦੀ ਮੋਦੀ ਨੂੰ ਖੁੱਲੀ-ਚਿੱਠੀ:
- ਇੰਗਲੈਂਡ ਵਿਚ ਰਹਿੰਦੇ ਪਰਵਾਸੀਆਂ ਨੇ ਮੋਦੀ ਨੂੰ ਲਿਖੀ ਖੁੱਲ੍ਹੀ ਚਿੱਠੀ।
- ਇਹ ਚਿੱਠੀ 11 ਪਰਵਾਸੀ ਜਥੇਬੰਦੀਆਂ ਵਲੋਂ ਸਾਂਝੇ ਤੌਰ ਉੱਤੇ ਜਾਰੀ ਹੋਈ ਹੈ।
- ਧਾਰਾ 370, ਕਸ਼ਮੀਰ, ਬਾਬਰੀ ਮਸਜਿਦ, ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਮਾਮਲੇ ਚੁੱਕੇ।
- ਮੋਦੀ ਸਰਕਾਰ ਦੇ ਫੈਸਲਿਆਂ ਨਾਲ ਨਾ-ਸਹਿਮਤੀ ਪ੍ਰਗਟਾਉਂਦਿਆਂ ਇਹਨਾਂ ਦਾ ਵਿਰੋਧ ਕੀਤਾ।
- ਨਾ.ਸੋ.ਕਾ. ਵਿਰੁਧ ਮੁਜਾਹਿਰਾ ਕਰਨ ਵਾਲਿਆਂ ਦੀ ਕੁੱਟ-ਮਾਰ ਦੀ ਨਿਖੇਧੀ ਕੀਤੀ।
- ਉੱਤਰ ਪ੍ਰਦੇਸ਼ ਵਿਚ 22 ਲੋਕਾਂ ਨੂੰ ਪੁਲਿਸ ਵਲੋਂ ਮਾਰਨ ਨੂੰ ਸਰਕਾਰੀ ਦਹਿਸ਼ਤ ਦੀ ਕਾਰਵਾਈ ਕਿਹਾ।
- ਨਾ.ਸੋ.ਕਾ., ਨਾਗਰਿਕਤਾ ਰਜਿਸਟਰ, ਜਨਸੰਖਿਆ ਰਜਿਸਟਰ ਰੱਦ ਕਰਨ ਦੀ ਮੰਗ ਕੀਤੀ।
ਸ਼ਾਹ ਨੇ ‘ਸਾਇਬਰ ਯੋਧਿਆਂ’ ਦੀ ਪਿੱਠ ਥਾਪੜੀ:
- ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ।
- ਜਦੋਂ ਵੀ ਸਾਡੇ ਸਾਇਬਰ ਯੋਧਿਆਂ ਨੇ ਕਮਾਨ ਸੰਭਾਲੀ ਉਦੋਂ ਹੀ ਮੋਦੀ ਅਤੇ ਭਾਜਪਾ ਦੀ ਜਿੱਤ ਹੋਈ ਹੈ।
- ਕਿਹਾ ਇਸ ਤਰ੍ਹਾਂ ਦੀਆਂ ਕਈ ਚੋਣਾਂ ਆਈਆਂ ਹਨ ਜਦੋਂ ਲੱਗਦਾ ਹੈ ਕਿ ਮਾਮਲਾ ਹੁਣ ਫਸ ਗਿਆ ਹੈ।
- ਕਿਹਾ ਪਰ ਸਾਡੇ ਸਾਇਬਰ ਯੋਧੇ ਹਰ ਵਾਰ ਇਸ ਵਿੱਚੋਂ ਕੱਢ ਦਿੰਦੇ ਹਨ।
- ਕਿਹਾ ਭਾਜਪਾ ਦਾ ਸਮਰਥਨ ਦਾ ਭਾਵ ਹੈ ਕਿ ਭਾਰਤ ਦੀਆਂ ਸਰਹੱਦਾਂ ਸੁਰੱਖਿਅਤ ਕਰਨ ਦੇ ਮੋਦੀ ਦੇ ਵਾਅਦੇ ਦਾ ਸਮਰਥਨ।
- ਅਮਿਤ ਸ਼ਾਹ ਨੇ ਕਿਹਾ ਕਿ ਕਮਲ ਦੇ ਫੁੱਲ ਵਾਲਾ ਬਟਨ ਏਨੇ ਜ਼ੋਰ ਨਾਲ ਦਬਾਓ ਕਿ ਉਸ ਦਾ ਕਰੰਟ ਸ਼ਾਹੀਨ ਬਾਗ ਤੱਕ ਲੱਗੇ।
ਰਾਵਣ ਮੁੜ ਗ੍ਰਿਫਤਾਰ:
- ਭੀਮ ਆਰਮੀ ਮੁਖੀ ਚੰਦਰ ਸ਼ੇਖਰ ਰਾਵਣ ਨੂੰ ਹੁਣ ਹੈਦਰਾਬਾਦ ਪੁਲਿਸ ਨੇ ਲਿਆ ਹਿਰਾਸਤ ਵਿੱਚ।
- ਨਾ.ਸੋ.ਕਾ. ਤੇ ਨਾਗਰਿਕਤਾ ਰਜਿਸਟਰ ਦੇ ਵਿਰੁੱਧ ਰੋਹ ਵਿਖਾਵੇ ਵਿੱਚ ਸ਼ਾਮਿਲ ਹੋਣ ‘ਤੇ ਲਿਆ ਹਿਰਾਸਤ ਵਿੱਚ।
ਕੌਮਾਂਤਰੀ ਖਬਰਾਂ:
ਯੂਰਪੀ ਪਾਰਲੀਮੈਂਟ ਨੇ ਦਿੱਲੀ ਸਲਤਨਤ ਦੇ ਫਿਕਰ ਵਧਾਏ:
- ਯੂਰਪੀ ਪਾਰਲੀਮੈਂਟ ਵਿੱਚ ਕਸ਼ਮੀਰ ਅਤੇ ਨਾ.ਸੋ.ਕਾ. ਮਾਮਲੇ ਉੱਤੇ 6 ਮੱਤੇ ਪੇਸ਼ ਹੋਏ।
- ਇਨ੍ਹਾਂ ਮਤਿਆਂ ਉੱਤੇ ਇਸ ਹਫਤੇ ਕਾਰਵਾਈ ਹੋਣ ਦੇ ਆਸਾਰ ਹਨ।
- ਕੌਮਾਂਤਰੀ ਅਦਾਰਿਆਂ ਨੇ ਕਸ਼ਮੀਰ ਦੇ ਹਾਲਾਤ ਅਤੇ ਨਾ ਸੋਕਾ ਵਰਗੇ ਕਾਨੂੰਨ ਖਿਲਾਫ ਆਪਣਾ ਮੱਤ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਹੈ।
- ਇਸ ਬਾਰੇ ਭਾਰਤ ਸਰਕਾਰ ਡਾਹਡੀ ਫਿਕਰਮੰਦ ਹੈ।
26 ਜਨਵਰੀ ਨੂੰ ਦਿੱਲੀ ਸਲਤਨਤ ਵਿਰੁੱਧ ਅਮਰੀਕਾ ਵਿੱਚ ਮੁਜ਼ਾਹਿਰਾ ਹੋਇਆ:
- ਨਾ.ਸੋ.ਕਾ. ਮਾਮਲੇ ਉੱਤੇ ਅਮਰੀਕਾ ਵਿੱਚ ਜਬਰਦਸਤ ਮੁਜ਼ਾਹਰਾ ਹੋਇਆ।
- ਮੁਜ਼ਾਹਰਾਕਾਰੀਆਂ ਨੇ ਅਮਰੀਕਾ ਸਰਕਾਰ ਕੋਲੋਂ ਮੰਗ ਕੀਤੀ ਕਿ ਮੋਦੀ, ਸ਼ਾਹ ਅਤੇ ਯੋਗੀ ਉੱਤੇ ਪਾਬੰਦੀਆਂ ਲਾਈਆਂ ਜਾਣ।
- ਪਹਿਲਾਂ ਅਮਰੀਕਾ ਦੇ ਕੌਮਾਂਤਰੀ ਧਾਰਮਿਕ ਆਜ਼ਾਦੀ ਦੇ ਕਮਿਸ਼ਨ ਨੇ ਮੋਦੀ, ਸ਼ਾਹ ਅਤੇ ਯੋਗੀ ਉੱਤੇ ਪਾਬੰਦੀਆਂ ਲਾਉਣ ਦੀ ਸਲਾਹ ਦਿੱਤੀ ਸੀ।
ਭਾਰਤੀ ਸਫਾਰਤਖਾਨੇ ਬਾਹਰ ਮੁਜਾਹਿਰੇ ’ਚ ਭਾਰਤੀ ਵੀ ਸ਼ਾਮਿਲ ਹੋਏ:
- ਦਿੱਲੀ ਸਲਤਨਤ ਦੇ ਵੈਨਕੂਵਰ (ਕਨੇਡਾ) ਸਥਿਤ ਸਫਾਰਤ ਖਾਨੇ ਦੇ ਬਾਹਰ 26 ਜਨਵਰੀ ਨੂੰ ਜਬਰਦਸਤ ਮੁਜਾਹਿਰਾ ਹੋਇਆ।
- ਅਜਿਹੇ ਮੁਜਾਹਿਰੇ ਹੋਰਨਾਂ ਮੁਲਕਾਂ ਵਿਚ ਵੀ ਹੋਣ ਦੀਆਂ ਖਬਰਾਂ ਹਨ।
- ਪਿਛਲੇ ਸਾਲਾਂ ਵਿਚ ਇਨ੍ਹਾਂ ਮੁਜਾਹਰਿਆਂ ਵਿਚ ਸਿੱਖ ਅਤੇ ਕਸ਼ਮੀਰੀ ਸ਼ਾਮਿਲ ਹੁੰਦੇ ਸਨ, ਪਰ
- ਇਸ ਵਾਰ ਮੋਦੀ ਸਰਕਾਰ ਦੇ ਧੱਕਿਆਂ ਤੋਂ ਦੁਖੀ ਭਾਰਤੀਆਂ ਨੇ ਵੀ ਮੁਜਾਹਿਰੇ ਕੀਤੇ ਹਨ।
- ਲੰਡਨ ਵਿਚ ਵੀ 11 ਭਾਰਤੀ ਜਥੇਬੰਦੀਆਂ ਨੇ ਨਾ.ਸੋ.ਕਾ., ਕਸ਼ਮੀਰ ਆਦਿ ਮਾਮਲਿਆਂ ’ਤੇ ਮੁਜਾਹਿਰਾ ਕੀਤਾ।
ਕਸ਼ਮੀਰ ਤੇ ਨਾ.ਸੋ.ਕਾ. ਬਾਰੇ ਅਮਰੀਕਾ ਦਾ ਬਿਆਨ:
- ਅਮਰੀਕਾ ਦੀ ਅਧਿਕਾਰੀ ਦੱਖਣੀ ਅਤੇ ਮੱਧ ਏਸ਼ੀਆ ਦੀ ਕਾਰਜਕਾਰੀ ਸਹਾਇਕ ਸਕੱਤਰ ਐਲੀਸ ਵੈਲਸ ਨੇ ਕਿਹਾ ਕਿ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੀ ਜ਼ੋਰਦਾਰ ਲੋਕਤੰਤਰੀ ਸਮੀਖਿਆ ਹੋਣੀ ਚਾਹੀਦੀ ਹੈ।
- ਕਿਹਾ ਭਾਵੇਂ ਇਹ ਸੜਕਾਂ ਉੱਪਰ ਹੋਵੇ ਭਾਵੇਂ ਰਾਜਨੀਤਕ ਵਿਰੋਧ ਹੋਵੇ ਜਾਂ ਫਿਰ ਖਬਰਖਾਨੇ ਜਾਂ ਅਦਾਲਤਾਂ ਵਲੋਂ ਹੋਵੇ।
- ਕਿਹਾ ਜੰਮੂ ਕਸ਼ਮੀਰ ਵਿੱਚ ਰਾਜਨੀਤਕ ਬੰਦੀਆਂ ਦੀ ਰਿਹਾਈ ਵੀ ਹੋਣੀ ਚਾਹੀਦੀ ਹੈ।