ਅੱਜ ਦੀ ਖਬਰਸਾਰ
(ਸਿੱਖ ਜਗਤ ਅਤੇ ਪੰਜਾਬ)
26 ਜਨਵਰੀ 2020 (ਐਤਵਾਰ)
ਖਬਰਾਂ ਸਿੱਖ ਜਗਤ ਦੀਆਂ:
ਸ਼੍ਰੋ.ਗੁ.ਪ੍ਰ.ਕ. ਚੋਣਾਂ ‘ਤੇ ਸਰਗਰਮੀ:
• ਸੁਖਦੇਵ ਸਿੰਘ ਢੀਂਡਸਾ ਦਾ ਬਿਆਨ। • ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਚੋਣਾਂ ਛੇਤੀ ਕਰਵਾਉਣ ਲਈ ਅਮਿਤ ਸ਼ਾਹ ਨੂੰ ਮਿਲਾਂਗਾ। • ਕਿਉਂਕਿ ਸ਼੍ਰੋ.ਗੁ.ਪ੍ਰ.ਕ. ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਜਰੂਰੀ ਹੈ। ਸਿੱਖ ਸਿਆਸਤ ਦੀ ਟਿੱਪਣੀ: – • ਦਿੱਲੀ ਸਤਲਨਤ ਸ਼੍ਰੋ.ਗੁ.ਪ੍ਰ.ਕ. ਚੋਣਾਂ ਆਪਣੀ ਲੋੜ ਮੁਤਾਬਿਕ ਕਰਵਾਉਂਦੀ ਹੈ। • ਸ਼੍ਰੋ.ਗੁ.ਪ੍ਰ.ਕ. ਚੋਣਾਂ ਉਦੋਂ ਹੁੰਦੀਆਂ ਹਨ ਜਦੋਂ ਦਿੱਲੀ ਸਤਲਨਤ ਨੇ ਪੰਜਾਬ ਵਿਚ ਆਪਣੇ ਦਾਇਰੇ ‘ਚ ਚਲੱਣ ਵਾਲੀ ਨਵੀਂ ਸਿੱਖ • ਸਿਆਸੀ ਧਿਰ ਲਿਆਉਣੀ ਹੋਵੇ। • ਜਾਂ ਅਹਿਜੀ ਪੁਰਾਣੀ ਧਿਰ ਨੂੰ ਮੁੜ ਸਥਾਪਤ ਕਰਨਾ ਹੋਵੇ। • ਸ਼੍ਰੋ.ਗੁ.ਪ੍ਰ.ਕ. ਚੋਣਾਂ ਛੇਤੀ ਹੋਣਗੀਆਂ ਕਿ ਨਹੀਂ ਇਹ ਗੱਲ ਦਿੱਲੀ ਚੋਣਾਂ ‘ਚ ਭਾਜਪਾ ਦੇ ਨਤੀਜੇ ‘ਤੇ ਨਿਰਭਰ ਕਰੇਗੀ। • ਜੇ ਭਾਜਪਾ ਦਿੱਲੀ ਚੋਣਾਂ ਜਿਤਦੀ ਹੈ ਤਾਂ ਬਾਦਲਾਂ ਨੂੰ ਨੁੱਕਰੇ ਲਾਉਣ ਲਈ ਸ਼੍ਰੋ.ਗੁ.ਪ੍ਰ.ਕ. ਚੋਣਾਂ ਛੇਤੀ ਕਰਵਾ ਸਕਦੀ ਹੈ।
ਸਾਕਾ ਬਹਿਬਲ ਕਲਾਂ:
• ਸੁਖਦੇਵ ਸਿੰਘ ਢੀਂਡਸਾ ਦਾ ਬਿਆਨ। • ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਹਾਈ ਕੋਰਟ ਜੱਜ ਤੋਂ ਕਰਵਾਈ ਜਾਵੇ।
ਖਬਰਾਂ ਦੇਸ ਪੰਜਾਬ ਦੀਆਂ:
ਸੰਭਾਵੀ ਸਿਆਸੀ ਜੁਗਲਬੰਦੀ:
• ਸੁਖਦੇਵ ਸਿੰਘ ਢੀਂਡਸੇ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਨਾਲ ਮਿਲ ਕੇ ਸਾਂਝਾ ਫਰੰਟ ਬਣਾਉਣ ਦੀ ਤਜਵੀਜ਼ ਹੈ।
ਪੰਜਾਬ ਬੰਦ:
• 25 ਜਨਵਰੀ ਦੇ ਪੰਜਾਬ ਬੰਦ ਦੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। • ਸ੍ਰੀ ਅੰਮ੍ਰਿਤਸਰ, ਹੁਸ਼ਿਆਰਪੁਰ, ਮਲੇਰਕੋਟਲਾ ਮੁਕੰਮਲ ਬੰਦ ਰਹੇ। • ਬਾਕੀ ਥਾਵਾਂ ਤੇ ਵੀ ਬੰਦ ਦਾ ਅਸਰ ਵੇਖਣ ਨੂੰ ਮਿਲਿਆ। • ਨਾ.ਸੋ.ਕਾ. ਅਤੇ ਨਾਗਰਿਕਤਾ ਰਜਿਸਟਰ ਦੇ ਵਿਰੋਧ ਵਿੱਚ ਬੰਦ ਦਾ ਸੱਦਾ ਸੀ। • ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਬੰਦ ਦਾ ਸੱਦਾ ਦਿੱਤਾ ਸੀ। • ਕਈ ਥਾਵਾਂ ਤੇ ਭਾਜਪਾ ਅਤੇ ਰ.ਸ.ਸ. ਨੇ ਬੰਦ ਦਾ ਵਿਰੋਧ ਕੀਤਾ। • ਹੁਸ਼ਿਆਰਪੁਰ ਵਿੱਚ ਬੰਦ ਕਰਵਾਉਣ ਵਾਲੇ ਅਤੇ ਭਾਜਪਾ-ਰ.ਸ.ਸ. ਵਾਲੇ ਇਕ ਵਾਰ ਆਹਮੋ-ਸਾਮਣੇ ਹੋਏ। • ਪੁਲਿਸ-ਪ੍ਰਸ਼ਾਸਨ ਨੇ ਵਿੱਚ ਪੈ ਕੇ ਗੱਲ ਨਿੱਬੜੀ। • ਹੁਸ਼ਿਆਰਪੁਰ ’ਚ ਵਿਰੋਧ ਦੇ ਬਾਵਜੂਦ ਬੰਦ ਸਫਲ ਰਿਹਾ।
ਸਵਾਲ ਪੁੱਛਣ ’ਤੇ ਭੜਕੇ ਸੰਘੀ ਤੇ ਭਾਜਪਾਈ:
• ਹੁਸ਼ਿਆਰਪੁਰ ਵਿੱਚ ਭਾਜਪਾ-ਰ.ਸ.ਸ. ਵਾਲੇ ਸਿੱਖ ਪੱਤਰਕਾਰ ਵੱਲੋਂ ਸਵਾਲ ਪੁੱਛਣ ’ਤੇ ਭੜਕੇ। • ਪੱਤਰਕਾਰ ਨਾਲ ਕੀਤੀ ਬਦਸਲੂਕੀ। • ‘ਆਪਣਾ ਸਾਂਝਾ ਪੰਜਾਬ’ ਵੈਬ-ਟੀ.ਵੀ. ਦੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੇ ਸਵਾਲ ਕੀਤਾ ਸੀ। • ਪੁੱਛਿਆ ਸੀ ਕਿ ਜਿਸ ਦੇਸ਼ ’ਚ ਰਹਿ ਰਹੇ ਹਾਂ ਉਸ ਦਾ ਸੰਵਿਧਾਨ ਮੁਤਾਬਿਕ ਨਾਮ ਕੀ ਹੈ? • ਇਸ ਉੱਤੇ ਭਾਜਪਾ-ਰ.ਸ.ਸ. ਵਾਲ਼ੇ ਭੜਕ ਗਏ ਤੇ ਪੱਤਰਕਾਰ ਨਾਲ ਧੱਕਾ-ਮੁਕੀ ਕੀਤੀ।
ਨਾ.ਸੋ.ਕਾ. ਤੇ ਸਕੂਲਾਂ ’ਚ ਘਟੀਆ ਸਿਆਸਤ:
• ਧਨੌਲਾ ਦੇ ਇੱਕ ਸਕੂਲ ਵਿੱਚ ਨਾ.ਸੋ.ਕਾ. ਹੱਕ ਵਿੱਚ ਬੱਚਿਆਂ ਕੋਲੋਂ ਦਸਤਖਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ • ਮਾਮਲਾ ਲਾਲਾ ਜਗਨ ਨਾਥ ਸਰਬਹਿੱਤਕਾਰੀ ਵਿਦਿਆ ਮੰਦਰ ਸਕੂਲ ਦਾ • ਕਪੜੇ ਉਪਰ ਸੀਏਏ ਦੇ ਹੱਕ ਵਿੱਚ ਕਰਵਾਏ ਗਏ ਦਸਤਖਤ • ਦਸਤਖਤ ਕਰਵਾਉਣ ਦੇ ਨਾਲ ਇਕ ਫਾਰਮ ਵੀ ਭਰਵਾਇਆ ਗਿਆ • ਬੱਚਿਆਂ ਵਲੋਂ ਮਾਪਿਆਂ ਨੂੰ ਦੱਸਣ ਤੇ ਮਾਮਲਾ ਆਇਆ ਸਾਹਮਣੇ • ਵੱਖ ਵੱਖ ਜਥੇਬੰਦੀਆਂ ਨੇ ਸਕੂਲ ਪ੍ਰਿੰਸੀਪਲ ਨੂੰ ਘੇਰਿਆ
ਟਿੱਡੀਆਂ ਦਿਸਣ ਉੱਤੇ ਕਿਸਾਨ ਅਤੇ ਖੇਤੀ ਮਹਿਮਾ ਸਤਰਕ:
• ਮੁਕਤਸਰ, ਬਠਿੰਡਾ ਤੇ ਫਾਜਿਲਕਾ ਦੇ ਕੁਝ ਪਿੰਡਾਂ ਦੇ ਖੇਤਾਂ ‘ਚ ਟਿੱਡੀਆਂ ਦਿਸੀਆਂ • ਕਿਸਾਨ ਅਤੇ ਖੇਤੀਬਾੜੀ ਮਹਿਕਮਾ ਸਤਰਕ ਹੋਇਆ • ਭਾਵੇਂ ਕਿ ਟਿੱਡੀ ਦਲ ਦੇ ਹਮਲੇ ਦਾ ਖਤਰਾ ਘੱਟ ਹੈ ਪਰ • ਸਰਕਾਰ ਨੇ ਇਹਤਿਆਤ ਲਈ ਹਿਦਾਇਤਾਂ ਜਾਰੀ ਕੀਤੀਆਂ
ਬਠਿੰਡਿਓਂ ਚੁੱਕੇ ਕਸ਼ਮੀਰੀ ਦਾ ਮਾਮਲਾ:
• ਬਠਿੰਡਾ ਤੋਂ ਲਾਪਤਾ ਕੀਤੇ ਕਸ਼ਮੀਰੀ ਦੇ ਹੱਕ ਵਿੱਚ ਡਟੀਆਂ ਜਥੇਬੰਦੀਆਂ। • ਕਸ਼ਮੀਰੀ ਬਸ਼ੀਰ ਅਹਿਮਦ ਦੇ ਪਰਿਵਾਰ ਨੂੰ ਨਾਲ ਲੈ ਕੇ ਜਥੇਬੰਦੀਆਂ ਦਾ ਵਫ਼ਦ ਡੀਐਸਪੀ ਨੂੰ ਮਿਲਿਆ। • ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਦਿੱਲੀ ਪੁਲਿਸ ਨਾਲ ਰਾਬਤੇ ਵਿੱਚ ਹਨ। • ਕਿਹਾ ਜੇ ਪਰਿਵਾਰ ਚਾਹੁੰਦਾ ਹੈ ਤਾਂ ਉਹ ਪੁਲਿਸ ਟੀਮ ਭੇਜ ਕੇ ਦਿੱਲੀ ਮਿਲਵਾ ਵੀ ਸਕਦੇ ਹਨ। • ਜ਼ਿਕਰਯੋਗ ਹੈ ਕਿ ਬੀਤੇ ਤੇਈ ਜਨਵਰੀ ਨੂੰ ਇੱਕ ਕਸ਼ਮੀਰੀ ਵਿਅਕਤੀ ਬਸ਼ੀਰ ਅਹਿਮਦ ਨੂੰ ਦਿੱਲੀ ਨੰਬਰ ਗੱਡੀ ਵਿੱਚ ਕੁਝ ਅਣਪਛਾਤੇ ਲੋਕ ਬਠਿੰਡਾ ਦੇ ਥਾਣਾ ਸਦਰ ਨੇੜਿਓਂ ਚੁੱਕ ਕੇ ਲੈ ਗਏ ਸਨ। • ਚੁੱਕਣ ਵਾਲੇ ਅਣਪਛਾਤੇ ਲੋਕ ਦਿੱਲੀ ਪੁਲੀਸ ਦੇ ਨਿਕਲੇ ਸਨ।