ਅੱਜ ਦਾ ਖ਼ਬਰਸਾਰ | 24 ਜਨਵਰੀ 2020 (ਸ਼ੁੱਕਰਵਾਰ)
ਖਬਰਾਂ ਸਿੱਖ ਜਗਤ ਦੀਆਂ:
ਪੀ.ਟੀ.ਸੀ. ਮਾਮਲਾ:
- ਪੀ.ਟੀ.ਸੀ. ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਬਾਰੇ ਕੀਤੇ ਦਾਅਵਿਆਂ ਕਾਰਨ ਸਿੱਖ ਜਗਤ ਵਿੱਚ ਰੋਹ ਬਰਕਰਾਰ
- ਆਸਟਰੇਲੀਆ, ਇੰਗਲੈਂਡ ਅਤੇ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੀ ਸਿੱਖ ਸੰਗਤ ਜਾਗਰੂਕ ਹੋਈ
- ਕੈਨੇਡਾ ਦੇ ਦੋ ਸੂਬਿਆਂ ਦੀਆਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮਾਮਲਾ ਵਿਚਾਰ ਰਹੀਆਂ ਹਨ
- ਪੀ.ਟੀ.ਸੀ. ਦੇ ਦਾਅਵਿਆਂ ਵਿਰੁੱਧ ਅਤੇ ਗੁਰਬਾਣੀ ਪ੍ਰਸਾਰਨ ਬਾਰੇ ਮਤੇ ਛੇਤੀ ਸਾਹਮਣੇ ਆਉਣ ਦੀ ਆਸ
- ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੇ ਪ੍ਰਬੰਧਕਾਂ ਵੱਲੋਂ ਪੀ.ਟੀ.ਸੀ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਚਿੱਠੀ ਪੜ੍ਹੋ ਸਿੱਖ ਧਰਮ ਲਈ ‘ਕਲਟ’ ਸ਼ਬਦ ਵਰਤਣ ਤੇ ਪਟੀਸ਼ਨ ਦਾਇਰ:
- ਰਾਮ ਮੰਦਰ ਬਾਰੇ ਅਯੁੱਧਿਆ ਕੇਸ ਦੌਰਾਨ ਸਿੱਖ ਧਰਮ ਲਈ ‘ਕਲਟ’ ਸ਼ਬਦ ਵਰਤੇ ਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ
- ਸਿੱਖ ਨੇਸ਼ਨ ਆਰਗੇਨਾਈਜ਼ੇਸ਼ਨ ਨੇ ਦਾਇਰ ਕੀਤੀ ਪਟੀਸ਼ਨ
- ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਰੰਧਾਵਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ
- ਵਕੀਲ ਇਸ਼ਮਾ ਰੰਧਾਵਾ, ਧਨੰਜਯ ਗਰੋਵਰ ਅਤੇ ਅਨਿਰਬਾਨ ਭੱਟਾਚਾਰੀਆ ਵੱਲੋਂ ਤਿਆਰ ਕੀਤੀ ਗਈ ਇਹ ਪਟੀਸ਼ਨ
- ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਯੁੱਧਿਆ ਜਾਣ ਬਾਰੇ ਦਿੱਤੇ ਹਵਾਲਿਆਂ ਉੱਪਰ ਵੀ ਕੀਤਾ ਗਿਆ ਇਤਰਾਜ਼
- ਕੇਸ ਦੌਰਾਨ ਨੂੰ ਹਵਾਲੇ ਦੇਣ ਵਾਲੇ ਗਵਾਹ ਦੀ ਮਾਨਤਾ ਉੱਪਰ ਵੀ ਚੁੱਕੇ ਗਏ ਸਵਾਲ
- ਜ਼ਿਕਰਯੋਗ ਹੈ ਕਿ ਰਾਮ ਮੰਦਰ ਅਯੁੱਧਿਆ ਕੇਸ ਦੌਰਾਨ ਆਰਐੱਸਐੱਸ ਨਾਲ ਸਬੰਧਤ ਇਕ ਵਿਅਕਤੀ ਰਜਿੰਦਰ ਸਿੰਘ ਨੇ ਗਵਾਹੀ ਦਿੱਤੀ ਸੀ
- ਗਵਾਹ ਨੇ ਇਹ ਦਾਅਵਾ ਕੀਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਸ਼ਰਧਾਲੂ ਵਜੋਂ ਰਾਮ ਮੰਦਰ ਦੇ ਦਰਸ਼ਨ ਕਰਨ ਗਏ ਸਨ
- ਗਵਾਹ ਨੇ ਇਹ ਵੀ ਕਿਹਾ ਸੀ ਕਿ ਉੱਥੇ ਉਨ੍ਹਾਂ ਨੇ ਰਾਮ ਦੀ ਮੂਰਤੀ ਦੀ ਪੂਜਾ ਵੀ ਕੀਤੀ ਸੀ
- ਪਟੀਸ਼ਨ ਵਿੱਚ ਕਿਹਾ ਗਿਆ ਕਿ ਗਵਾਹ ਨਾ ਤਾਂ ਕੋਈ ਇਤਿਹਾਸਕਾਰ ਹੈ ਅਤੇ ਨਾ ਹੀ ਇਸ ਨੂੰ ਇਤਿਹਾਸ ਬਾਰੇ ਕੋਈ ਜਾਣਕਾਰੀ ਹੈ
- ਪਟੀਸ਼ਨ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅਯੁੱਧਿਆ ਜਾਣ ਬਾਰੇ ਇਤਿਹਾਸਕਾਰਾਂ ਦੇ ਵਿਚਾਰ ਵੀ ਨੱਥੀ ਕੀਤੇ ਗਏ
ਭਾਈ ਢੱਡਰੀਆਂ ਵਾਲੇ ਉੱਤੇ ਟਿੱਪਣੀ ਮਾਮਲਾ:
- ਭਾਈ ਢੱਡਰੀਆਂ ਵਾਲੇ ਦੀਆਂ ਟਿੱਪਣੀਆਂ ਦਾ ਮਾਮਲਾ ਪਹੁੰਚਿਆ ਪੁਲਿਸ ਕੋਲ
- ਢੱਡਰੀਆਂ ਵਾਲੇ ਤੇ ਉਸ ਦੇ ਸਾਥੀ ਵਿਕਰਮ ਸਿੰਘ ਖਿਲਾਫ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਦਰਜ ਕਰਵਾਈ ਸ਼ਿਕਾਇਤ
- ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਦਮਦਮੀ ਟਕਸਾਲ ਦੇ ਪ੍ਰੋਫੈਸਰ ਸਰਚਾਂਦ ਸਿੰਘ ਅਤੇ ਸ਼ਮਸ਼ੇਰ ਸਿੰਘ ਜੇਠੂਵਾਲ ਨੇ ਦਰਜ ਕਰਵਾਈ ਸ਼ਿਕਾਇਤ
- ਕਿਹਾ ਢੱਡਰੀਆਂ ਵਾਲਾ ਆਪਣੀ ਭਾਸ਼ਾ ਵਿੱਚ ਬਿਮਾਰ ਮਾਨਸਿਕਤਾ ਅਤੇ ਹੰਕਾਰ ਪ੍ਰਗਟ ਕਰ ਰਿਹਾ ਹੈ
ਖਬਰਾਂ ਦੇਸ ਪੰਜਾਬ ਦੀਆਂ:
ਪੰਜਾਬ ਦੇ ਪਾਣੀਆਂ ਦਾ ਮਾਮਲਾ:
- ਪਾਣੀਆਂ ਉੱਪਰ ਸਰਬ ਪਾਰਟੀ ਮੀਟਿੰਗ ਹੋਈ
- ਮੀਟਿੰਗ ਦਾ ਨਤੀਜਾ “ਪੁੱਟਿਆ ਪਹਾੜ ਨਿਕਲਿਆ ਚੂਹਾ” ਵਾਲੀ ਕਹਾਵਤ ਅਨੁਸਾਰ ਰਿਹਾ
- ਪ੍ਰੈੱਸ ਕਾਨਫਰੰਸ ਦੇ ਦੌਰਾਨ ਨੂੰ ਉਹੀ ਪੁਰਾਣਾ ਰਾਗ ਅਲਾਪਿਆ ਗਿਆ
- ਕਿ ਪੰਜਾਬ ਕੋਲ ਪਾਣੀ ਹੈ ਹੀ ਨਹੀਂ ਤਾਂ ਕਿੱਥੋਂ ਦੇਈਏ
- ਸਾਰੇ ਰਾਜਨੀਤਕ ਦਲਾਂ ਵੱਲੋਂ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਮੁਤਾਬਕ ਕੋਈ ਵੀ ਸਟੈਂਡ ਨਾ ਲਿਆ ਗਿਆ
- ਦਰਿਆਈ ਪਾਣੀਆਂ ਦੀ ਨਵੇਂ ਸਿਰਿਓਂ ਮੁਲਾਂਕਣ ਕਰਨ ਦੀ ਰੱਖੀ ਗਈ ਮੰਗ
- ਐਸਵਾਈਐਲ ਦੀ ਉਸਾਰੀ ਨੂੰ ਪੰਜਾਬ ਲਈ ਘਾਤਕ ਦੱਸਿਆ
- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪੰਜਾਬ ਦੇ ਪਾਣੀਆਂ ਦਾ ਮਸਲਾ ਉਠਾਉਣ ਦੀ ਗੱਲ ਕਹੀ ਗਈ
- ਪੰਜਾਬ ਸਰਕਾਰ ਵੱਲੋਂ ਹਰ ਛਿਮਾਹੀ ਸਰਬ ਪਾਰਟੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਗਿਆ
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
- ਭਾਰਤ ਦੇ ਕੇਂਦਰੀ ਮੰਤਰੀ ਸੰਜੀਵ ਬਲਿਆਨ ਦਾ ਵਿਵਾਦਤ ਬਿਆਨ
- ਕਿਹਾ ਜੇ ਐਨ ਯੂ ਅਤੇ ਜਾਮੀਆ ਮਿਲੀਆ ਦੇ ਵਿਦਿਆਰਥੀਆਂ ਦਾ ਇਲਾਜ ਪੱਛਮੀ ਯੂ. ਪੀ ਦੇ ਲੋਕ ਚੰਗੀ ਤਰ੍ਹਾਂ ਕਰ ਦੇਣਗੇ
- ਬਲਿਆਨ ਨੇ ਇਹ ਗੱਲ ਮੇਰਠ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਇੱਕ ਰੈਲੀ ਦੌਰਾਨ ਕਹੀ
- ਕਿਹਾ ਮੈਂ ਰਾਜਨਾਥ (ਕੇਂਦਰੀ ਰੱਖਿਆ ਮੰਤਰੀ) ਨੂੰ ਇਹ ਬੇਨਤੀ ਕਰਾਂਗਾ ਕਿ ਪੱਛਮੀ ਯੂ. ਪੀ ਦੇ ਲੋਕਾਂ ਨੂੰ ਜੇਐਨਯੂ ਅਤੇ ਜਾਮਿਆਂ ਵਿੱਚ ਦਸ ਫ਼ੀਸਦੀ ਰਾਖਵਾਂ ਕੋਟਾ ਦਿਓ
- ਕਿਹਾ ਫਿਰ ਜੋ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਹੋਵੇਗਾ ਉਸ ਦਾ ਪੱਛਮੀ ਯੂਪੀ ਦੇ ਲੋਕ ਆਪੇ ਇਲਾਜ ਕਰਨਗੇ
ਦਿੱਲੀ ਚੋਣਾਂ:
- 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਚੋਣਾਂ ਨੂੰ ਭਾਰਤ ਬਨਾਮ ਪਾਕਿਸਤਾਨ ਮੁਕਾਬਲਾ ਦੱਸਿਆ
- ਦਿੱਲੀ ਦੇ ਮਾਡਲ ਟਾਊਨ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਇਹ ਗੱਲ ਕਹੀ
- ਕਿਹਾ ਦਿੱਲੀ ਦੇ ਸ਼ਾਹਿਨ ਬਾਗ ਵਿੱਚ ਪਾਕਿਸਤਾਨ ਦੀ ਐਂਟਰੀ ਹੋ ਚੁੱਕੀ ਹੈ
- ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਹੋ ਰਹੇ ਰੋਹ ਵਿਖਾਵਿਆਂ ਨੂੰ ਪਾਕਿਸਤਾਨੀ ਸਮਰਥਕ ਦੱਸਿਆ
ਫਿਲਮੀ ਅਦਾਕਾਰ ਵੱਲੋਂ ਨ.ਸੋ.ਕਾ. ਦਾ ਵਿਰੋਧ:
- ਭਾਰਤੀ ਫਿਲਮਾਂ ਅਭਿਨੇਤਰੀ ਨੰਦਿਤਾ ਦਾਸ ਨੇ ਕੀਤਾ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ
- ਕਿਹਾ ਭਾਰਤ ਵਿੱਚ ਜਗ੍ਹਾ ਜਗ੍ਹਾ ਸ਼ਾਹੀਨ ਬਾਗ ਬਣ ਰਹੇ ਹਨ
- ਕਿਹਾ ਇਸ ਤਰ੍ਹਾਂ ਪਹਿਲੀ ਵਾਰ ਹੋ ਰਿਹਾ ਹੈ ਕਿ ਕਾਨੂੰਨ ਦੀ ਆੜ ਹੇਠ ਲੋਕਾਂ ਨੂੰ ਧਰਮ ਦੇ ਨਾਂ ਉਪਰ ਵੰਡਿਆ ਜਾ ਰਿਹਾ ਹੈ
ਖਬਰਾਂ ਆਰਿਥਕ ਜਗਤ ਦੀਆਂ:
ਕੌਮਾਂਤਰੀ ਖਬਰਾਂ:
- ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਆਰਐਸਐਸ-ਭਾਜਪਾ ਦੀ ਤੁਲਨਾ ਹਿਟਲਰ ਦੀ ਨਾਜ਼ੀ ਪਾਰਟੀ ਨਾਲ ਕੀਤੀ
- ਕਿਹਾ ਭਾਰਤ ਦੀ ਸਰਕਾਰ ਇੱਕ ਅੱਤਵਾਦੀ ਵਿਚਾਰਧਾਰਾ ਉੱਪਰ ਚੱਲ ਰਹੀ ਹੈ
- ਕਿਹਾ ਜਿਸ ਸੰਗਠਨ ਦੀ ਵਿਚਾਰਧਾਰਾ ਉਪਰ ਇਹ ਸਰਕਾਰ ਚੱਲ ਰਹੀ ਹੈ ਉਸ ਦੀ ਪ੍ਰੇਰਨਾ ਸਰੋਤ ਹਿਟਲਰ ਦੀ ਨਾਜ਼ੀ ਪਾਰਟੀ ਹੈ
- ਕਿਹਾ ਅਸੀਂ ਲੱਖ ਕਸ਼ਮੀਰੀ ਲੋਕ ਇਸ ਵਕਤ ਖੁੱਲ੍ਹੀ ਜੇਲ੍ਹ ਵਿੱਚ ਕੈਦ ਹਨ
- ਕਿਹਾ ਸੰਯੁਕਤ ਰਾਸ਼ਟਰ ਜਾਂ ਅਮਰੀਕਾ ਵਰਗੀ ਕੋਈ ਸ਼ਕਤੀ ਇਸ ਵਿੱਚ ਦਖ਼ਲਅੰਦਾਜ਼ੀ ਕਰੇਗੀ ਤਾਂ ਹੀ ਇਹ ਮੁੱਦਾ ਸੁਲਝੇਗਾ