ਰੋਜਾਨਾ ਖਬਰ-ਸਾਰ

ਖਬਰਸਾਰ: ਪੀ.ਟੀ.ਸੀ. ਮਾਮਲਾ • ਬੁੱਤ ਮਸਲਾ • ਪੰਜਾਬ ਬੰਦ • 1984 ਲਈ ਕੌਮਾਂਤਰੀ ਅਦਾਲਤ ਤੇ ਹੋਰ ਖਬਰਾਂ

By ਸਿੱਖ ਸਿਆਸਤ ਬਿਊਰੋ

January 20, 2020

ਅੱਜ ਦਾ ਖਬਰਸਾਰ (20 ਜਨਵਰੀ 2020  ਦਿਨ ਸੋਮਵਾਰ)

ਖਬਰਾਂ ਸਿੱਖ ਜਗਤ ਦੀਆਂ 

ਪੀ.ਟੀ.ਸੀ. ਮਾਮਲਾ:

• ਪੀ.ਟੀ.ਸੀ. ਮਾਮਲੇ ’ਤੇ ਸਿੱਖ ਜਗਤ ਵਿਚ ਰੋਹ ਬਰਕਰਾਰ। • ਹੁਣ ਅਮਰੀਕਾ ਦੇ ਸਿਖਾਂ ਨੇ ਨੋਟਿਸ ਲਿਆ। • ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਸਿ.ਕੋ.ਕ.ਈ.ਕ.) ਅਤੇ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅ.ਗੁ.ਪ੍ਰ.ਕ.) ਨੇ ਸਾਂਝਾ ਬਿਆਨ ਜਾਰੀ ਕੀਤਾ। • ਕਿਹਾ ਗੁਰਬਾਣੀ ਕੀਰਤਨ ਤੇ ਅਜਾਰੇਦਾਰੀ ਦਰਸਾ ਕੇ ਅਤੇ ਗੁਰਬਾਣੀ ਨੂੰ ਆਪਣੀ ਜਗੀਰ ਦੱਸ ਕੇ ਪੀ.ਟੀ.ਸੀ. ਨੇ ਬੇਅਦਬੀ ਕੀਤੀ

• ਪੀ.ਟੀ.ਸੀ. ਵਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸ ਕੇ ਬੇਅਦਬੀ ਕਰਨ ਵਿਰੁਧ ਸਿੱਖ ਸੰਗਤਾਂ ਦਾ ਰੋਹ। • ਗੁ: ਨਾਨਕਿਆਨਣਾ ਸਾਹਿਬ (ਸੰਗਰੂਰ) ਵਿਖੇ ਐਤਵਾਰ ਸ਼ਾਮ ਨੂੰ ਵਿਖਾਵਾ ਕੀਤਾ। • ਕਿਹਾ ਗੁਰਬਾਣੀ ਪ੍ਰਸਾਰਣ ਨੂੰ ਪੀ.ਟੀ.ਸੀ. ਅਜਾਰੇਦਾਰੀ ਤੋਂ ਮੁਕਤ ਕਰਵਾਇਆ ਜਾਵੇ

ਬੁੱਤ ਮਾਮਲਾ:

• ਸਿ.ਕੋ.ਕ.ਈ.ਕ. ਅਤੇ ਅ.ਗੁ.ਪ੍ਰ.ਕ. ਦਾ ਬੁੱਤ ਮਾਮਲੇ ਤੇ ਬਿਆਨ। • ਕਿਹਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੇੜੇ ਗਿੱਧੇ ਭੰਗੜੇ ਵਾਲੇ ਬੁੱਤ ਲਾਉਣਾ ਵੱਡੀ ਗਲਤੀ ਸੀ। • ਬੁੱਤਾਂ ਨੂੰ ਢਾਉਣ ਵਾਲੇ ਸਿੱਖ ਨੌਜਵਾਨਾਂ ਦਾ ਪੱਖ ਲਿਆ। • ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕਰਨ ਲਈ ਕਿਹਾ

• ‘ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਸ’ (ਫੈ.ਆ.ਸਿ.ਆ) ਯੂ. ਕੇ. ਦਾ ਬਿਆਨ। • ਬੁੱਤ ਮਾਮਲੇ ’ਚ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ। • ਕਿਹਾ ਸਰਕਾਰ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ। • ਫੈ.ਆ.ਸਿ.ਆ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਦਾ ਸਾਂਝਾ ਮੰਚ ਹੈ।

ਪੰਜਾਬ ਬੰਦ ਦੀ ਹਿਮਾਇਤ:

• ਸਿ.ਕੋ.ਕ.ਈ.ਕ. ਅਤੇ ਅ.ਗੁ.ਪ੍ਰ.ਕ. ਨੇ 25 ਜਨਵਰੀ ਦੇ ਪੰਜਾਬ ਬੰਦ ਦੇ ਸੱਦੇ ਦੀ ਹਿਮਾਿੲਤ ਕੀਤੀ। • ਪੰਜਾਬ ਬੰਦ ਦਾ ਸੱਦਾ ਦਲ ਖਾਲਸਾ ਅਤੇ ਸ਼੍ਰੋ.ਅ.ਦ.ਅ. (ਮਾਨ) ਵੱਲੋਂ ਦਿੱਤਾ ਗਿਆ ਹੈ।

ਨਾ.ਸੋ.ਕਾ. ਵਿਰੋਧ:

• ਸਿ.ਕੋ.ਕ.ਈ.ਕ. ਅਤੇ ਅ.ਗੁ.ਪ੍ਰ.ਕ. ਨੇ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦਾ ਵਿਰੋਧ ਕੀਤਾ • ਅਤੇ ਮੋਦੀ ਸਰਕਾਰਦੀ ਨਿਖੇਧੀ ਕੀਤੀ

1984 ਬਾਰੇ ਕੌਮਾਂਤਰੀ ਅਦਾਲਤ ਦੀ ਮੰਗ ਕੀਤੀ ਜਾਵੇਗੀ:

• 1984 ਦੀ ਸਿੱਖ ਨਸਲਕੁਸ਼ੀ ਦੀ ਦੋਸ਼ੀਆਂ ਤੇ ਮੁਕਦਮੇ ਚਲਾਉਣ ਲਈ ਕੌਮਾਂਤਰੀ ਅਦਾਲਤ ਕਾਇਮ ਹੋਵੇ। • ਸਿੱਖ ਫੈਡੇਰਾਸ਼ਨ ਯੂ. ਕੇ. ਵਲੋਂ ਯੂਨਾਇਟੇਡ ਨੇਸ਼ਨਜ਼ ਦੀ ਸੁਰੱਖਿਆ ਕੌਂਸਲ ਕੋਲ ਪਹੁੰਚ ਕਰਨ ਦਾ ਐਲਾਨ। • ਕਿਹਾ ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਨਾਲ ਲੈ ਕੇ ਯੂ.ਐੱਨ. ’ਚ ਜਾਵਾਂਗੇ। • ਕਿਹਾ ਕਿ ਜਸਿਟਸ ਢੀਂਗਰਾ ਕਮੇਟੀ ਦੇ ਲੇਖੇ ਨੇ ਸਾਫ ਕੀਤਾ ਕਿ ਭਾਰਤੀ ਤੰਤਰ ’ਚ ਇਨਸਾਫ ਨਾ ਹੋ ਸਕਦਾ ਸੀ ਅਤੇ ਨਾ ਹੀ ਹੋਵੇਗਾ।

ਖਬਰਾਂ ਦੇਸ ਪੰਜਾਬ ਦੀਆਂ:

• ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਕੋਲ ਪੁੱਜਾ ਕੈਪਟਨ-ਬਾਜਵਾ ਸ਼ਬਦੀ ਜੰਗ ਦਾ ਮੁੱਦਾ। • ਸੋਮਵਾਰ ਦਿੱਲੀ ਵਿਖੇ ਹੋਵੇਗੀ ਅਮਰਿੰਦਰ ਸਿੰਘ ਦੀ ਸੋਨੀਆ ਨਾਲ ਮੀਟਿੰਗ। • ਮੀਟਿੰਗ ਦੌਰਾਨ ਸੂਬਾ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਹੋਣਗੇ ਨਾਲ। • ਇਹ ਵੇਖਣਯੋਗ ਹੈ ਕਿ ਕੀ ਕੈਪਟਨ ਬਾਜਵਾ ਉੱਪਰ ਕੋਈ ਅਨੁਸ਼ਾਸਨੀ ਕਾਰਵਾਈ ਕਰਵਾ ਸਕੇਗਾ ਕਿ ਨਹੀਂ?

• ਮਾਮਲਾ ਸ਼੍ਰੋ.ਅ.ਦ. (ਬਾਦਲ) ਤੇ ਦਿੱਲੀ ਵਿਧਾਨ ਸਭਾ ਚੋਣਾਂ ਦਾ। • ਸੁਖਬੀਰ ਸਿੰਘ ਬਾਦਲ ਤੱਕੜੀ ਚੋਣ ਨਿਸ਼ਾਨ ‘ਤੇ ਅੜਿਆ। • ਪਰ ਉਮੀਦਵਾਰ ਕਮਲ ਦਾ ਫੁੱਲ ਲੈਣ ਲਈ ਕਾਹਲੇ। • ਹਿੱਸੇ ਆਉਂਦੀਆਂ 4 ਵਿਧਾਨ ਸਭਾ ਸੀਟਾਂ ਤੋਂ ਸ਼੍ਰੋ.ਅ.ਦ. (ਬਾਦਲ) ਉਮੀਦਵਾਰ ਤੱਕੜੀ ਦੇ ਨਿਸ਼ਾਨ ‘ਤੇ ਚੋਣ ਨਹੀਂ ਲੜਨਾ ਚਾਹੁੰਦੇ। • ਪਰ ਸੁਖਬੀਰ ਸਿੰਘ ਬਾਦਲ ਆਪਣੇ ਉਮੀਦਵਾਰਾਂ ਨੂੰ ਭਾਜਪਾ ਦੇ ਨਿਸ਼ਾਨ ‘ਤੇ ਚੋਣ ਨਹੀਂ ਲੜਵਾਉਣਾ ਚਾਹੁੰਦਾ। • ਬੀਤੇ ਸਮੇਂ ਦੌਰਾਨ ਅਕਾਲੀ ਭਾਜਪਾ ਵਿਚ ਆਈ ਖਟਾਸ ਦਾ ਵੀ ਦਿਖ ਰਿਹਾ ਹੈ ਅਸਰ। • ਦਿੱਲੀ ਚੋਣਾਂ ਦੌਰਾਨ ਕਰੋ ਜਾਂ ਮਰੋ ਦੀ ਸਥਿਤੀ ਵਿੱਚ ਪੁੱਜੀ ਭਾਜਪਾ ਵੀ ਸੋਚ ਸਮਝ ਕੇ ਪੁੱਟ ਰਹੀ ਹੈ ਕਦਮ।

• ਪਰਮਿੰਦਰ ਸਿੰਘ ਢੀਂਡਸਾ ਦਾ ਦਾਅਵਾ • ਕਿਹਾ ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਸਮੇਂ ਹੋਣਗੇ ਵੱਡੇ ਧਮਾਕੇ • ਕਿਹਾ ਪੰਜਾਬ ਦੇ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ • ਕਿਹਾ ਆਉਣ ਵਾਲੇ ਸਮੇਂ ਵਿੱਚ ਇਹ ਸਭ ਆਗੂ ਸਾਡੇ ਨਾਲ ਇੱਕ ਮੰਚ ਉੱਪਰ ਖੜ੍ਹੇ ਦਿਖਾਈ ਦੇਣਗੇ • ਕਿਹਾ ਇਹ ਸਭ ਸਾਡੇ ਵੱਲੋਂ ਵਿੱਢੇ ਗਏ ਮਿਸ਼ਨ ਸਿਧਾਂਤ ਨਾਲ ਭਰ ਰਹੇ ਹਨ ਹਿੱਕ ਠੋਕਵੀਂ ਹਾਮੀ

ਨਾ.ਸੋ.ਕਾ. ਮਾਮਲਾ:

ਹੋਰ ਖਬਰਾਂ:

ਬਰਾਂ ਭਾਰਤੀ ਉਪਮਹਾਂਦੀਪ ਦੀਆਂ:

ਨਾ.ਸੋ.ਕਾ. ਦਾ ਵਿਰੋਧ ਜਾਰੀ:

ਕਸ਼ਮੀਰ ਬਾਰੇ ਵਿਵਾਦਤ ਬਿਆਨ:

ਇਸ਼ਰਤ ਜਹਾਂ ਫਰਜ਼ੀ ਪੁਲਿਸ ਮੁਕਾਬਲੇ ਦਾ ਮਸਲਾ:

ਮੋਦੀ ਸਰਕਾਰ ਦੇ ਰੇਲਵੇ ਮਹਿਕਮੇ ਦਾ ਮੁਸਲਮਾਨਾਂ ਨੂੰ ਇਕ ਹੋਰ ਤੋਹਫਾ

ਹੁਣ ਮੋਦੀ ਨੇ ਮਸਜਿਦ ਵੀ ਆਪਣੇ ਨਾਮ ਉੱਪਰ ਖੁੱਲ੍ਹਵਾਈ?

ਦਿੱਲੀ ਚੋਣ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਰਾ.ਜ.ਦ.) ਵਿਚਕਾਰ ਸਮਝੌਤਾ:

ਕੌਮਾਂਤਰੀ ਖਬਰਾਂ:

ਨਾ.ਸੋ.ਕਾ ਤੇ ਬੰਗਲਾਦੇਸ਼ ਨੇ ਚੁੱਪ ਤੋੜੀ:

ਲਿਬੀਆ ਬਾਰੇ ਆਲਮੀ ਆਗੂ ਇਕੱਠੇ ਹੋਣਗੇ:

⊕ ਖਾਸ ਮੁਲਾਕਾਤ (ਜਰੂਰ ਸੁਣੋ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: