ਖਾਸ ਖਬਰਾਂ

ਵਧ ਰਿਹਾ ਤਾਪਮਾਨ: ਇਕ ਵੱਡੀ ਅਲਾਮਤ

November 7, 2022 | By

ਚੰਡੀਗੜ੍ਹ-  ਸੰਯੁਕਤ ਰਾਸ਼ਟਰ ਮੌਸਮੀ ਤਬਦੀਲੀ ਕਾਨਫਰੰਸ (United Nation Climate Change Conference) ਜਾਂ COP 27 ਇਸ ਸਾਲ ਨਵੰਬਰ 6 ਤੋਂ 18 ਮਿਸਰ (Egypt) ਵਿੱਚ ਹੋਣ ਜਾ ਰਹੀ ਹੈ l ਸਾਲ 1992 ਤੋਂ ਇਹ ਕਾਨਫਰੰਸ ਹਰੇਕ ਸਾਲ (ਕੋਵਿਡ ਸਮੇਂ ਨੂੰ ਛੱਡ ਕੇ) ਹੁੰਦੀ ਹੈ, ਜਿਸ ਦਾ ਮੁੱਖ ਉਦੇਸ਼ ਵਧ ਰਹੇ ਤਾਪਮਾਨ ਉੱਤੇ ਕਾਬੂ ਪਾਉਣਾ ਹੈ।

ਯੂਨੈਸਕੋ ਵਿਸ਼ਵ ਵਿਰਾਸਤ ( UNESCO World Heritage) ਨਾਲ ਸਬੰਧਤ ਇਕ ਤਿਹਾਈ ਗਲੇਸ਼ੀਅਰ ਖ਼ਤਰੇ ਵਿੱਚ ਹਨ। ਤਾਪਮਾਨ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਸਥਿਤੀ ਬਣ ਗਈ ਹੈ। ਇਕ ਖੋਜ ਦੇ ਮੁਤਾਬਕ ਦੋ ਤਿਹਾਈ ਗਲੇਸ਼ੀਅਰਾਂ ਨੂੰ ਅਜੇ ਵੀ ਬਚਿਆ ਜਾ ਸਕਦਾ ਹੈ ਜੇਕਰ ਪੂਰੀ ਧਰਤੀ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਨਾ ਵਧੇ।

ਅੱਧੀ ਮਨੁੱਖਤਾ ਸਿੱਧੇ ਜਾਂ ਅਸਿੱਧੇ ਤੌਰ ਤੇ ਗਲੇਸ਼ੀਅਰਾਂ ਦੇ ਪਾਣੀ ਤੇ ਨਿਰਭਰ ਹੈ ਚਾਹੇ ਉਹ ਖੇਤੀਬਾਡ਼ੀ ਹੋਵੇ ਜਾਂ ਘਰੇਲੂ ਵਰਤੋਂ ਲਈ ਪਾਣੀ
ਇਹ ਗਲੇਸ਼ੀਅਰ ਸਾਡੇ ਜੈਵਿਕ ਭਿੰਨਤਾ (Biodiversity) ਦੇ ਥੰਮ ਹਨ। ਜੇਕਰ ਇਹੀ ਗਲੇਸ਼ੀਅਰ ਤੇਜ਼ੀ ਨਾਲ ਪਿਘਲਣਗੇ ਤਾਂ ਲੱਖਾਂ ਲੋਕਾਂ ਨੂੰ ਪਾਣੀ ਦੀ ਸਮੱਸਿਆ ਆਵੇਗੀ ਅਤੇ ਹੜ੍ਹ ਵਰਗੇ ਹਾਲਾਤ ਬਣਨਗੇ ਅਤੇ ਸਮੁੰਦਰਾਂ ਵਿਚ ਪਾਣੀ ਦਾ ਪੱਧਰ ਹੋਰ ਵਧੇਗਾ।
2000 ਤੋਂ ਬਾਅਦ ਗਲੇਸ਼ੀਅਰ ਹੋਰ ਤੇਜ਼ੀ ਨਾਲ ਪਿਘਲ ਰਹੇ ਹਨ । ਹਰ ਸਾਲ 58000 ਕਰੋੜ ਟਨ ਬਰਫ਼ ਪਿਘਲ ਰਹੀ ਹੈ ਜੋ ਕੇ ਫਰਾਂਸ ਅਤੇ ਸਪੇਨ ਵਰਗੇ ਦੇਸ਼ਾਂ ਦੀ ਸਾਰੇ ਸਾਲ ਦੀ ਪਾਣੀ ਦੀ ਖਪਤ ਦੇ ਬਰਾਬਰ ਹੈ। ਨਤੀਜੇ ਵਜੋਂ ਹਰ ਸਾਲ 5% ਸਮੁੰਦਰੀ ਪਾਣੀ ਦਾ ਪੱਧਰ ਵਧ ਰਿਹਾ ਹੈ। ਹੋਣ ਵਾਲੀ COP 27 ਵਿੱਚ ਇਹ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਿਉਂ ਵਧ ਰਹੇ ਤਾਪਮਾਨ ਉੱਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,