ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ 17 ਦਸੰਬਰ 2019 ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ:-
ਨਾਗਰਿਕਤਾ ਸੋਧ ਕਾਨੂੰਨ ਵਿਵਾਦ:
- ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਯੂਨੀਵਰਸਿਟੀਆਂ ਤੱਕ ਫੈਲਿਆ; ਪੁਲਿਸ ਕਾਰਵਾਈ ਨੇ ਬਲਦੀ ਤੇ ਤੇਲ ਪਾਇਆ
- ਜਾਮੀਆ ਯੂਨੀਵਰਸਿਟੀ ਵਿੱਚ ਦਿੱਲੀ ਪੁਲਿਸ ਵੱਲੋਂ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ ਵਿਰੁੱਧ ਦਿੱਲੀ, ਲਖਨਊ, ਹੈਦਰਾਬਾਦ, ਬਨਾਰਸ, ਕਲਕੱਤਾ, ਮੁਬੰਈ ਸਮੇਤ ਅਨੇਕਾਂ ਸ਼ਹਿਰਾਂ ਦੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਰੋਹ ਵਿਖਾਵੇ
- ਆਰ. ਐੱਸ. ਐੱਸ. ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਸਵਾਗਤ ਕੀਤਾ
- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ “ਮੈਂ ਆਪਣੇ ਸੂਬੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੀ”
- ਮਮਤਾ ਬੈਨਰਜੀ ਨੇ ਕਿਹਾ ਕਿ ਜੇ ਕੇਂਦਰ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਉਹਨਾਂ ਨੂੰ ਇਹ ਕਾਨੂੰਨ ਮੇਰੀ ਲਾਸ਼ ਤੇ ਲਾਗੂ ਕਰਨਾ ਪਵੇਗਾ
- ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਪੁਲਿਸ ਕੋਲੋਂ ਬੱਸਾਂ ਨੂੰ ਅੱਗਾਂ ਲਵਾ ਰਹੀ ਹੈ
- ਸਿੱਖ ਵਿਚਾਰ ਮੰਚ ਚੰਡੀਗੜ੍ਹ ਨੇ ਕਿਹਾ ਨਾਗਰਿਕਤਾ ਸੋਧ ਬਿੱਲ ਆਰ.ਐਸ.ਐਸ ਦੀ ਮਨੂਵਾਦੀ ਸੋਚ ਦਾ ਸਿੱਧਾ ਪ੍ਰਗਟਾਵਾ
- ਮੁਸਲਿਮ ਯੂਨੀਵਰਸਿਟੀਆਂ ‘ਤੇ ਪੁਲਿਸ ਹਮਲੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਗੁਰੂ ਨਾਨਕ ਯੂਨੀਵਰਸਿਟੀ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ
ਖਬਰ ਪੰਜਾਬ ਤੋਂ:
- ਨਕੋਦਰ ਵਿਖੇ ਅਵਾਰਾ ਪਸ਼ੂਆਂ ਤੋਂ ਸਤੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ
- 13 ਟਰਾਲੀਆਂ ਅਵਾਰਾ ਪਸ਼ੂਆਂ ਦੀਆਂ ਭਰ ਕੇ ਐੱਸ. ਡੀ.ਐਮ. ਦਫ਼ਤਰ ਅੱਗੇ ਪੰਜ ਘੰਟੇ ਧਰਨਾ ਦਿੱਤਾ
ਗੁਰੂ ਪ੍ਰੇਮ:
- ਬਠਿੰਡਾ ਦੇ ਭਗਤਾ ਭਾਈਕਾ ਦਾ ਰਹਿਣ ਵਾਲਾ ਨੌਜਵਾਨ ਮਨਕਿਰਤ ਸਿੰਘ ਸੋਨੇ ਦੀ ਸਿਆਹੀ ਨਾਲ ਲਿਖ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ
- ਅਧਿਆਪਕ ਮਨਕਿਰਤ ਸਿੰਘ ਲੜੀਵਾਰ ਤਰੀਕੇ ਨਾਲ ਰੋਜਾਨਾਂ ਛੇ ਘੰਟੇ ਵਿੱਚ ਦੋ ਅੰਕਿ ਲਿਖਦਾ ਹੈ
ਭਾਰਤੀ ਉਪਮਹਾਂਦੀਪ ਦੀ ਸਿਆਸਤ:
- ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਕਿ ਅਗਲੇ ਚਾਰ ਮਹੀਨਿਆਂ ਦੇ ਅੰਦਰ-ਅੰਦਰ ਵਿਸ਼ਾਲ ਰਾਮ ਮੰਦਰ ਬਣਾ ਦਿੱਤਾ ਜਾਵੇਗਾ
- ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ ਹੋਵੇਗਾ ਅਗਲਾ ਫੌਜ ਮੁਖੀ
ਹੋਰ ਖਬਰਾਂ:
- ਉਨਾਓ ਜਬਰ ਜਨਾਹ ਮਾਮਲੇ ਵਿੱਚ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਦੋਸ਼ੀ ਕਰਾਰ; ਦਿੱਲੀ ਦੀ ਤੀਸ ਹਜਾਰੀ ਅਦਾਲਤ 17 ਦਸੰਬਰ ਨੂੰ ਸੁਣਾਏਗੀ ਸਜਾ