September 2010 Archive

ਸਾਬਕਾ ਸਾਧਵੀ ਵੱਲੋਂ ਡੇਰਾ ਸਿਰਸਾ ਨੇ ਡੇਰਾ ਸਿਰਸਾ ਦੇ ਮੁਖੀ ਖਿਲਾਫ ਅਦਾਲਤ ਵਿੱਚ ਗਵਾਹੀ ਦਿੱਤੀ

ਅੰਬਾਲਾ (9 ਸਤੰਬਰ, 2010): ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅੰਬਾਲਾ ਸਥਿਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਏ.ਐਸ. ਨਾਰੰਗ ਦੀ ਅਦਾਲਤ ਵਿੱਚ ਪੇਸ਼ ਹੋਇਆ ਜਿਥੇ ਇਸ ਮਾਮਲੇ ਦੀ ਮੁੱਖ ਗਵਾਹ ਪੀੜਤ ਸਾਧਵੀ ਨੇ ਆਪਣੀ ਗਵਾਹੀ ਦਰਜ ਕਰਾਈ।

ਪੰਜਾਬ ਦੇ ਮੰਤਰੀਆਂ ਦੇ ਤਨਖਾਹਾਂ ਤੇ ਭੱਤਿਆਂ ਚ ਵਾਧਾ: ਆਪੇ ਅੰਮਾਂ ਮੱਥਾ ਟੇਕੇ ਆਪੇ ਬੁੱਢ ਸੁਹਾਗਣ

ਆਖਿਰ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਆਪਣਾ ਹੱਥ ਆਪਣੇ ਮੂੰਹ ਵੱਲ ਲਿਜਾਂਦਿਆਂ ਆਪਣੀ ਚਿਰਾਂ ਤੋਂ ਚਲੀ ਆ ਰਹੀ ਭੁੱਖ ਦੀ ਤ੍ਰਿਪਤੀ ਕਰਦਿਆਂ ਆਪਣੀਆਂ ਤਨਖਾਹਾਂ, ਭੱਤਿਆਂ ਵਿਚ ਦੁੱਗਣਾ, ਤਿੱਗਣਾ ਵਾਧਾ ਕਰ ਲਿਆ ਹੈ।

ਪੰਜਾਬੀ ਮਾਧਿਅਮ ਦੇ ਮਸਲੇ ਵਿੱਚ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਤੱਕ ਪਹੁੰਚ ਕੀਤੀ

ਚੰਡੀਗੜ੍ਹ (8 ਸਤੰਬਰ, 2010): ‘ਭਾਰਤੀ ਬਾਰ ਕੌਂਸਲ’ ਵੱਲੋਂ ਵਕਾਲਤ ਦੀ ਪੜ੍ਹਾਈ ਪਾਸ ਕਰ ਲੈਣ ਵਾਲੇ ਵਿਦਿਆਰਥੀਆਂ ਦਾ ਮੁੜ ਤੋਂ ਇਮਤਿਹਾਨ ਲੈਣ ਦਾ ਫੈਸਲਾ ਕੀਤਾ ਗਿਆ ਹੈ। ਜਿੱਥੇ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਵੱਲੋਂ ਇਸ ਇਮਤਿਹਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਇਮਤਿਹਾਨ ਵਿੱਚ ਪੰਜਾਬੀ ਭਾਸ਼ਾ ਨੂੰ ਮਾਧਿਅਮ ਵੱਜੋਂ ਨਾ ਰੱਖੇ ਜਾਣ ਉੱਤੇ ਸਖਤ ਇਤਰਾਜ਼ ਉਠਾਉਂਦਿਆਂ ਇਸ ਮਸਲੇ ਵਿੱਚ ਪੰਜਾਬ ਦੀ ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਨੂੰ ਦਖਲ ਦੇਣ ਲਈ ਕਿਹਾ ਹੈ।

ਈਟੀਟੀ ਅਧਿਆਪਕਾਂ ਨਾਲ ਵਾਅਦਾ ਖ਼ਿਲਾਫੀ ਦੇ ਮਾਮਲੇ ਵਿਚ ਅਕਾਲ ਤਖ਼ਤ ਦਖ਼ਲ ਦੇਣ

ਫ਼ਤਿਹਗੜ੍ਹ ਸਾਹਿਬ, 7 ਸਤੰਬਰ (ਬਿਊਰੋ) : ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ’ਤੇ ਡੰਡੇ ਵਰ੍ਹਾ ਕੇ ਉਨ੍ਹਾਂ ਦੀਆਂ ਦਸਤਾਰਾਂ ਪੈਰਾਂ ਵਿਚ ਰੋਲਣ ਵਾਲੀ ਬਾਦਲ ਸਰਕਾਰ ਦੂਜੇ ਪਾਸੇ ਅਧਿਆਪਕ ਦਿਵਸ ਮਨਾਉਣ ਦਾ ਢਕਵੰਜ ਆਖਰ ਕਿਉਂ ਰਚ ਰਹੀ ਸੀ। ਇਸ ਤਰ੍ਹਾਂ ਦਾ ਦਮਨ ਚੱਕਰ ਚਲਾ ਕੇ ਸਰਕਾਰ ਅਪਣੇ ਹੱਕ ਮੰਗਦੇ ਲੋਕਾਂ ਨੂੰ ਦਬਾ ਕੇ ਨਹੀਂ ਰੱਖ ਸਕਦੀ। ਇਹ ਪ੍ਰਤੀਕਰਮ ਪ੍ਰਗਟਾਉਂਦਿਆਂ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਇਹ ਅਧਿਆਪਕ, ਅਧਿਆਪਕ ਦਿਵਸ ਸਮਾਗਮਾਂ ’ਤੇ ਪਹੁੰਚੀ ਸਿੱਖਿਆ ਮੰਤਰੀ ਨੂੰ ਮਿਲਣਾ ਚਾਹੰਦੇ ਸਨ ਤੇ ਬਿਲਕੁਲ ਸਾਂਤਮਈ

ਗਿਆਨੀ ਦਿੱਤ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਸੱਦਾ

ਫ਼ਤਿਹਗੜ੍ਹ ਸਾਹਿਬ, 6 ਸਤੰਬਰ (ਪੰਜਾਬ ਨਿਊਜ ਨੈਟ.) : ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਨੰਦਪੁਰ ਕਲੌੜ ਵਿਖੇ ਮਨਾਈ ਗਈ। ਇਨਾਂ ਸਮਾਗਮਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਸਿੱਖ ਕੌਮ ਅੱਜ ਉਸੇ ਸਥਿਤੀ ’ਤੇ ਖੜ੍ਹੀ ਹੈ ਜਿੱਥੋਂ ਗਿਆਨੀ ਦਿੱਤ

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਤਕਰੀਰ ਵਾਲੀ ਸੀ.ਡੀ ਜਾਰੀ ਕੀਤੀ

ਪਟਿਆਲਾ (06 ਸਤੰਬਰ, 2010): ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ, ਅੱਜ, ਮਨੁੱਖੀ ਹੱਕਾਂ ਦੇ ਮਹਾਨ ਸ਼ਹੀਦ ਸ੍ਰ. ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਪੰਜਾਬ ਵਿੱਚ ਹੋਏ ਮਨੁੱਖੀ ਹੱਕਾਂ ਦੇ ਘਾਣ ਬਾਰੇ ਇੱਕ ਸੀ.ਡੀ ਜਾਰੀ ਕੀਤੀ ਗਈ ਹੈ।

ਮਨੁੱਖੀ ਅਧਿਕਾਰਾਂ ਦਾ ਮਸੀਹਾ: ਸ. ਜਸਵੰਤ ਸਿੰਘ ਖਾਲੜਾ

ਸਿੱਖੀ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਮੂਲਮੰਤਰ ਦਾ ਉਚਾਰਣ ਕਰਕੇ ਗਿਆਨ ਦੇ ਪੱਖੋਂ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ। ਹਰ ਸਿੱਖ ਨੂੰ ਉਪਦੇਸ਼ ਕੀਤਾ ਕਿ ਉਹ ਇਸ ਮੂਲਮੰਤਰ ਅਤੇ ਉਸ ਦੀ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਮੁੱਚੀ ਗੁਰਬਾਣੀ ਵਿਚ ਕੀਤੀ ਗਈ ਵਿਆਖਿਆ ਦਾ ਸਿਮਰਨ ਕਰਕੇ ਹਰ ਸਮੇਂ ਉਸ ਸੰਦਰਭ ਵਿਚ ਆਪਣੀ ਨਿਮਾਣੀ ਹੋਂਦ ਨੂੰ ਚੇਤੇ ਰੱਖੇ।

ਕਿਸ਼ਤ ਨੰ. 2: ਕਿਵੇਂ ਵਿਸਾਰੇ ਗਏ ਢੁੱਡੀਕਿਆਂ ਦੇ ਗ਼ਦਰੀ ਬਾਬੇ (ਸ਼ਹੀਦ ਰੂੜ ਸਿੰਘ ਢੁੱਡੀਕੇ ਬਾਰੇ)

ਭਾਈ ਰੂੜ ਸਿੰਘ ਦਾ ਜਨਮ ਤਾਂ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਭੰਗੇਰੀਆਂ (ਨੇੜੇ ਮੋਗਾ) ਵਿਖੇ ਸ. ਸਮੁੰਦ ਸਿੰਘ ਦੇ ਘਰ ਹੋਇਆ ਸੀ ਪਰ ਅੰਗਰੇਜ਼ਾਂ ਦੇ ਸਰਕਾਰੀ ਰਿਕਾਰਡ ਵਿਚ ਉਨ੍ਹਾਂ ਨੂੰ ਸ.ਰੂੜ ਸਿੰਘ ਢੁੱਡੀਕੇ (ਤਲਵੰਡੀ ਦੁਸਾਂਝ) ਕਰਕੇ ਹੀ ਜਾਣਿਆ ਜਾਂਦਾ ਹੈ। ਸਰਕਾਰੀ ਰਿਕਾਰਡ ਵਿਚ ਇਨ੍ਹਾਂ ਗ਼ਦਰੀਆਂ ਨੂੰ ‘ਢੁੱਡੀਕੇ ਗੈਂਗ` ਕਰਕੇ ਦਰਜ ਕੀਤਾ ਗਿਆ ਹੈ। ਦਰਅਸਲ ਢੁੱਡੀਕੇ ਤਾਂ ਭਾਈ ਰੂੜ ਸਿੰਘ ਦੀ ਭੈਣ ਵਿਆਹੀ ਹੋਈ ਸੀ। ਪਰ ਕੁਦਰਤ ਦੀ ਕਰੋਪੀ ਕਾਰਨ ਪਹਿਲਾਂ ਤਾਂ ਉਨ੍ਹਾਂ ਦੀ ਭੈਣ ਛੋਟੇ ਛੋਟੇ ਨਿਆਣੇ ਛੱਡ ਕੇ ਚੱਲ ਵਸੀ ਤੇ ਬਾਅਦ ਵਿਚ ਉਨ੍ਹਾਂ ਦਾ ਭਣੋਈਆ ਵੀ ਉਸੇ ਰਾਹ ਹੀ ਤੁਰ ਗਿਆ।

ਸਿੱਖ ਕੌਮ ਦੇ ਵਿਲੱਖਣ ਸ਼ਹੀਦ ਨੂੰ ਸ਼ਰਧਾਂਜਲੀ: ਕੁਕਨਸ ਦੀ ਰਾਖ਼ ਵਾਂਗ ਮੁੜ ਮੁੜ ਉਠਦੇ ਰਹਿਣਗੇ ਦਿਲਾਵਰ ਸਿੰਘ

ਜੇ ਸਿਧਾਂਤਾਂ ਦੀ ਰਾਖੀ ਦੇ ਇਤਿਹਾਸ ਦੀ ਗੱਲ ਕਰਨੀ ਹੋਵੇ ਤਾਂ ਭਾਈ ਦਿਲਾਵਰ ਸਿੰਘ ਸਾਡੇ ਪੁਰਾਤਨ ਤੇ ਨਵੀਨ ਸ਼ਹੀਦਾਂ ਦੀ ਕਤਾਰ ਵਿਚ ਬੜੀ ਸ਼ਾਨ ਨਾਲ ਖੜ੍ਹੇ ਨਜ਼ਰ ਆਉਂਦੇ ਹਨ ਅਤੇ ਉਹ ਕਈ ਪੱਖਾਂ ਤੋਂ ਵਿਲੱਖਣ, ਨਿਆਰੇ ਅਤੇ ਅਤਿ ਪਿਆਰੇ ਸ਼ਹੀਦ ਸਮਝੇ ਜਾਣਗੇ। ਵਿਲੱਖਣਤਾ ਤੇ ਨਿਆਰੇਪਣ ਦਾ ਅਹਿਸਾਸ ਕਰਨ ਲਈ ਸਾਨੂੰ ਰਤਾ ਕੁ ਆਪਣੀਆਂ ਯਾਦਾਂ ਨੂੰ ਉਸ ਦੌਰ ਵਿਚ ਲਿਜਾਣਾ ਪਵੇਗਾ ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿਚ ਹਜ਼ਾਰਾਂ ਮਾਵਾਂ ਦੀ ਗੋਦ ਸੁੰਨੀ ਕਰ ਦਿੱਤੀ ਗਈ ਸੀ। ਸਿੱਖ ਇਤਿਹਾਸ ਨੂੰ ਥੋੜਾ ਬਹੁਤਾ ਵੀ ਜਾਨਣ ਵਾਲੇ ਲੋਕ ਹਿੱਕ ਠੋਕ ਕੇ ਕਹਿ ਸਕਦੇ ਹਨ ਕਿ ਮੀਰ ਮੰਨੂੰ ਦੀ ਹਕੂਮਤ ਵਿਚ ਵੀ ਇੰਨੀਆਂ ਜਵਾਨੀਆਂ ਦਾ ਘਾਣ ਨਹੀਂ ਸੀ ਹੋਇਆ, ਜਿੰਨਾ ਇਸ ਜ਼ਾਲਮ, ਬੇਰਹਿਮ, ਨਿਰਦਈ ਤੇ ਰੂਹ ਤੋਂ ਸੱਖਣੀ ਪੱਥਰਦਿਲ ਹਕੂਮਤ ਦੌਰਾਨ ਹੋਇਆ ਸੀ।

ਕਿਸਾਨਾ ਨੂੰ ਸੂਚਕ ਅੰਕ ਮੁਤਾਬਿਕ ਭਾਅ ਨਾ ਦੇ ਕੇ ਕੇਂਦਰ ਨੇ ਤਿੰਨ ਲੱਖ ਕਰੋੜ ਦਾ ਕਿਸਾਨਾ ਨੂੰ ਰਗੜਾ ਲਾਇਆ-ਸਿੱਧੂਪੁਰ

ਸਾਦਿਕ, (ਫਰੀਦਕੋਟ ) 3 ਸਤੰਬਰ ( ਗੁਰਭੇਜ ਸਿੰਘ ਚੌਹਾਨ): ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀਆਂ ਜਿਨਸਾਂ ਦੇ ਭਾਅ ਸੂਚਕ ਅੰਕ ਮੁਤਾਬਿਕ ਨਾ ਦੇ ਕੇ ਕਿਸਾਨਾਂ ਨੂੰ ਤਿੰਨ ਲੱਖ ਕਰੋੜ ਰੁਪਏ ਦਾ ਘਾਟਾ ਪਾਇਆ ਹੈ। ਜਿਸ ਬਾਰੇ ਮੌਜੂਦਾ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਖੁਦ ਪਾਰਲੀਮੈਂਟ ਵਿੱਚ ਮੰਨ ਚੁੱਕੇ ਹਨ। ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਕਿਸਾਨਾਂ ਨੂੰ ਕਣਕ ਦਾ ਲਾਗਤ ਮੁੱਲ 1466 ਰੁਪਏ ਪ੍ਰਤੀ ਕੁਵਿੰਟਲ ਪੈਂਦਾ ਹੈ ਪਰ ਸਰਕਾਰ ਵੱਲੋਂ 1100 ਰੁਪਏ ਦਿੱਤਾ ਗਿਆ। ਉਲਟਾ ਕਿਸਾਨ ਉਪਰ ਆਬਿਆਨਾ ਅਤੇ ਮੋਟਰਾਂ ਦੇ ਬਿੱਲ ਲਗਾ ਕੇ ਕਿਸਾਨ ਨੂੰ ਹੋਰ ਆਰਥਿਕ ਘਾਟੇ ਵੱਲ ਧੱਕਿਆ ਜਾ ਰਿਹਾ ਹੈ।

« Previous PageNext Page »