ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਅਕਤੂਬਰ 28, 2023): ਮੋਹਾਲੀ ਸਥਿਤ ਇਕ ਅਦਾਲਤ ਵੱਲੋਂ ਬੀਤੇ ਦਿਨ ਸਾਲ 1992 ਵਿਚ ਇਕ ਸਿੱਖ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦੇਣ ਦੇ ਇਕ ਮਾਮਲੇ ਵਿਚ ਇਕ ਸਾਬਕਾ ਪੁਲਿਸ ਇੰਸਪੈਕਟਰ ਨੂੰ ਫਰਜ਼ੀ ਲੇਖਾ (ਰਿਕਾਰਡ) ਬਣਾਉਣ ਦਾ ਦੋਸ਼ੀ ਐਲਾਨਿਆ ਗਿਆ ਹੈ। ਇਹ ਕੇਸ ਸ੍ਰੀ ਅੰਮ੍ਰਿਤਸਰ ਦੇ ਇਕ ਸਿੱਖ ਨੌਜਵਾਨ ਦਲਜੀਤ ਸਿੰਘ ਨੂੰ ਪੁਲਿਸ ਵੱਲੋਂ ਚੁੱਕ ਕੇ ਗੈਰਕਾਨੂੰਨੀ ਹਿਰਾਸਤ ਵਿਚ ਰੱਖਣ ਅਤੇ ਫਿਰ ਉਸ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦੇਣ ਦੇ ਮਾਮਲੇ ਨਾਲ ਸੰਬੰਧਤ ਸੀ। ਇਹ ਕੇਸ ਉਹਨਾ ਕੁਝ ਕੁ ਮਾਮਲਿਆਂ ਵਿਚ ਸ਼ਾਮਿਲ ਹੈ ਜਿਹਨਾ ਦੇ ਮੁਕੱਦਮੇਂ ਦਰਜ਼ ਕੀਤੇ ਗਏ ਹਨ ਅਤੇ ਕਰੀਬ ਜਿਹਨਾਂ ਵਿਚ ਅਦਾਲਤੀ ਕਾਰਵਾਈ ਕਰੀਬ ਡੇਢ ਦਹਾਕਾ ਰੁਕੀ ਰਹਿਣ ਤੋਂ ਬਾਅਦ ਹੁਣ ਚੱਲ ਰਹੀ ਹੈ। ਪੰਜਾਬ ਵਿਚ 1980-90ਵਿਆਂ ਦੌਰਾਨ ਵਿਆਪਕ ਪੱਧਰ ਉੱਤੇ ਹੋਏ ਮਨੁੱਖਤਾਂ ਖਿਲਾਫ ਜ਼ੁਰਮਾਂ ਦੇ ਬਹੁਤੇ ਮਾਮਲੇ ਦਰਜ਼ ਹੀ ਨਹੀਂ ਕੀਤੇ ਗਏ।
ਮੁਹਾਲੀ ਅਦਾਲਤ ਨੇ 27 ਅਕਤੂਬਰ 2023 ਨੂੰ ਧਰਮ ਸਿੰਘ ਨਾਮੀ ਸਾਬਕਾ ਪੁਲਿਸ ਮੁਲਾਜਮ ਨੂੰ ਬਰੀ ਕਰ ਦਿੱਤਾ ਅਤੇ ਤਰਸੇਮ ਲਾਲ ਨਾਮੀ ਸਾਬਕਾ ਸੀ.ਆਈ.ਏ. ਇਨਚਾਰਜ (ਮਜੀਠਾ) ਨੂੰ ਆਈਪੀਸੀ ਦੀ ਧਾਰਾ 218 ਤਹਿਤ ਦੋਸ਼ੀ ਐਲਾਨਿਆ ਹੈ। ਇਸ ਮਾਮਲੇ ਵਿਚ ਦੋ ਦੋਸ਼ੀ, ਸਵਰਨ ਸਿੰਘ ਅਤੇ ਅਵਤਾਰ ਸਿੰਘ ਦੀ ਮੌਤ ਚੁੱਕੀ ਹੈ। ਇਸ ਮਾਮਲੇ ਵਿਚ ਅਦਾਲਤ ਵੱਲੋਂ 3 ਨਵੰਬਰ ਨੂੰ ਸਜਾ ਸੁਣਾਈ ਜਾਵੇਗੀ।
ਵਧੇਰੇ ਵੇਰਵਿਆਂ ਲਈ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ – 1992 Fake Encounter Case: After 31 Years Cop Convicted for Framing False Records