ਵਿਦੇਸ਼

1984 ਸਿਖ ਨਸਲਕੁਸ਼ੀ ਕੇਸ ਵਿਚ ਕਾਂਗਰਸ ਆਪਣੇ ਬਚਾਅ ਲਈ ਸਰਕਾਰੀ ਅਥਾਰਟੀ ਤੇ ਪੈਸੇ ਦੀ ਵਰਤੋਂ ਕਰ ਰਹੀ

By ਸਿੱਖ ਸਿਆਸਤ ਬਿਊਰੋ

April 02, 2011

ਨਿਊਯਾਰਕ (1 ਅਪ੍ਰੈਲ, 2011): ਨਵੰਬਰ 1984 ਵਿਚ ਭਾਰਤ ਵਿਚ ਸਿਖਾਂ ’ਤੇ ਯੋਜਨਾਬੱਧ ਤਰੀਕੇ ਨਾਲ ਹਮਲੇ ਕਰਵਾਉਣ, ਸਾਜਿਸ਼ ਰਚਣ, ਦੋਸ਼ੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਅਮਰੀਕਾ ਦੀ ਨਿਊਯਾਰਕ ਦੇ ਜ਼ਿਲਾ ਅਦਾਲਤ ਵਲੋਂ 1 ਮਾਰਚ 2011 ਨੂੰ ਜਾਰੀ ਸੰਮਣਾਂ ’ਤੇ ਕਾਂਗਰਸ (ਆਈ) ਨੇ ਪਹਿਲਾਂ ਹਾਇਰ ਕੀਤੀ ਸੱਭਰਵਾਲ, ਨੋਰਡਿਨ ਤੇ ਫਿੰਕਲ ਦੀ ਲਾਅ ਫਰਮ ਦੋ ਨਾਲ ਹੀ ਹੁਣ ਵਿਗਿਨ ਤੇ ਡੈਨਾ ਐਲ ਐਲ ਪੀ ਦੀ ਲਾਅ ਫਰਮ ਨੂੰ ਵੀ ਹਾਇਰ ਕਰ ਲਿਆ ਹੈ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਅਮਰੀਕੀ ਅਦਾਲਤ ਵਿਚ ਨਸਲਕੁਸ਼ੀ ਦੇ ਦੋਸ਼ਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਾਂਗਰਸ (ਆਈ) ਭਾਰਤ ਸਰਕਾਰ ਦਾ ਪੈਸਾ, ਅਸਰ ਰਸੂਖ ਤੇ ਅਥਾਰਟੀ ਦੇ ਵਰਤੋਂ ਕਰ ਰਹੀ ਹੈ। ਨਿਊਯਾਰਕ ਦੀ ਜ਼ਿਲਾ ਅਦਾਲਤ ਵਿਚ ਦਾਇਰ ਮੁਕੱਦਮੇ ਵਿਚ ਕਾਂਗਰਸ (ਆਈ) ਦਾ ਬਚਾਅ ਕਰਨ ਲਈ ਲਾਅ ਫਰਨ ਹਾਇਰ ਕਰਨ ਉਨ੍ਹਾਂ ਨੂੰ ਪੈਸੇ ਦੇਣ ਦੇ ਇਸ ਕੰਮ ਵਿਚ ਨਿਊਯਾਰਕ ਸਥਿਤ ਭਾਰਤੀ ਕੌਂਸਲਖਾਨਾ ਤੇ ਵਾਸ਼ਿੰਗਟਨ ਸਥਿਤ ਭਾਰਤ ਦੂਤਘਰ ਸ਼ਾਮਿਲ ਹਨ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਅਜਿਹਾ ਕਰਨਾ ਸਰਕਾਰੀ ਤਾਕਤ ਤੇ ਸਰਕਾਰੀ ਪੈਸੇ ਦੀ ਸ਼ਰੇਆਮ ਦੁਰਵਰਤੋਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: