ਅੱਜ ਦੀ ਖਬਰਸਾਰ | 23 ਜਨਵਰੀ 2020 (ਵੀਰਵਾਰ)
ਖਬਰਾਂ ਸਿੱਖ ਜਗਤ ਦੀਆਂ:
ਪੀ.ਟੀ.ਸੀ. ਮਾਮਲਾ:
- ਵਰਲਡ ਸਿੱਖ ਪਾਰਲੀਮੈਂਟ ਨੇ ਬਿਆਨ ਜਾਰੀ ਕੀਤਾ।
- ਗੁਰਬਾਣੀ ਪ੍ਰਸਾਰਣ ਦਾ ਵਪਾਰੀਕਰਨ ਬਹੁਤ ਹੀ ਮੰਦਭਾਗਾ ਹੈ।
- ਇਹ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਵਿੱਚ ਆਈ ਹੋਈ ਗਿਰਾਵਟ ਨੂੰ ਦਰਸਾਉਂਦਾ ਹੈ ।
- ਪੀ.ਟੀ.ਸੀ ਵੱਲੋਂ ਹੁਕਮਨਾਮਾ ਸਾਹਿਬ ਉੱਤੇ ਆਪਣੀ ਮਾਲਕੀ ਦੱਸਣਾ ਨਾ ਸਹਿਣਯੋਗ।
- ਗੁਰਬਾਣੀ ਪ੍ਰਸਾਰਣ ਉੱਤੇ ਕਿਸੇ ਦੀ ਅਜਾਰੇਦਾਰੀ ਨਹੀਂ ਹੋ ਸਕਦੀ।
- ਇਸ ਅਜਾਰੇਦਾਰੀ ਦੀਆਂ ਕੋਸ਼ਿਸ਼ਾਂ ਦਾ ਸਮੂਹ ਸਿੱਖ ਜਗਤ ਡਟ ਕੇ ਵਿਰੋਧ ਕਰੇ।
ਮਾਮਲਾ ਬੁੱਤ ਤੋੜਨ ਦਾ:
- ਸਿੱਖ ਜਥੇਬੰਦੀਆਂ ਵੱਲੋਂ ਨਚਾਰਾਂ ਦੇ ਬੁੱਤਾਂ ਸਾਹਮਣੇ ਪੱਕਾ ਧਰਨਾ ਲਾਇਆ ਗਿਆ
- ਕਿਹਾ ਜਦ ਤੱਕ ਬੁੱਤ ਨਹੀਂ ਹਟਾਏ ਜਾਣਗੇ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ
- ਵੋਟ ਤੋੜਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਵੀ ਕੀਤੀ ਮੰਗ
ਗਿਆਨੀ ਹਰਪ੍ਰੀਤ ਸਿੰਘ ਵਲੋਂ ਕਮੇਟੀ ਕਾਇਮ:
- ਇਸ ਸਾਰੇ ਮਾਮਲੇ ਨੂੰ ਵੇਖਣ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਤਿੰਨ ਮੈਂਬਰੀ ਕਮੇਟੀ ਬਣਾਈ।
- ਇਹ ਕਮੇਟੀ ਸਰਕਾਰ ਨਾਲ ਬੁੱਤਾਂ ਬਾਰੇ ਗੱਲਬਾਤ ਕਰੇਗੀ।
- ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਮੁੱਖ ਸਕੱਤਰ ਡਾ ਰੂਪ ਸਿੰਘ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੂੰ ਸ਼ਾਮਿਲ ਕੀਤਾ ਗਿਆ।
- ਕਮੇਟੀ ਦਾ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੂੰ ਬਣਾਇਆ ਗਿਆ।
- ਇਸ ਕਮੇਟੀ ਦੀ ਪਹਿਲੀ ਮੀਟਿੰਗ ਅੱਜ (23 ਜਨਵਰੀ) ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਹੋਵੇਗੀ।
ਖਬਰਾਂ ਦੇਸ ਪੰਜਾਬ ਦੀਆਂ
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ
- ਭਾਰਤੀ ਸੁਪਰੀਮ ਕੋਰਟ ਨੇ ਨਾਗਰਿਕਤਾ ਸੋਧ ਕਾਨੂੰਨ ਉੱਪਰ ਰੋਕ ਲਾਉਣ ਤੋਂ ਕੀਤੀ ਨਾਂਹ
- ਕੋਰਟ ਨੇ ਨਾਗਰਿਕਤਾ ਸੋਧ ਕਾਨੂੰਨ ਉੱਪਰ 144 ਦਾਖਲ ਅਰਜ਼ੀਆਂ ਉੱਪਰ ਕੀਤੀ ਸੁਣਵਾਈ
- ਕੋਰਟ ਨੇ ਮੋਦੀ ਸਰਕਾਰ ਕੋਲੋਂ ਨਾਗਰਿਕਤਾ ਸੋਧ ਕਾਨੂੰਨ ਉੱਪਰ ਚਾਰ ਹਫ਼ਤਿਆਂ ਵਿੱਚ ਜਵਾਬ ਮੰਗਿਆ
- ਕੋਰਟ ਨੇ ਕਿਹਾ ਕਿ ਭਾਰਤ ਦੀ ਕੋਈ ਵੀ ਹਾਈਕੋਰਟ ਨਾਗਰਿਕਤਾ ਸੋਧ ਕਾਨੂੰਨ ਦੇ ਕਿਸੇ ਵੀ ਮਾਮਲੇ ਉੱਪਰ ਕੋਈ ਸੁਣਵਾਈ ਨਹੀਂ ਕਰੇਗੀ
- ਕੋਰਟ ਨੇ ਕਿਹਾ ਇਸ ਮਾਮਲੇ ਵਿੱਚ ਅਸਾਮ ਉੱਪਰ ਵੀ ਵੱਖਰੇ ਤੌਰ ਤੇ ਕੋਈ ਸੁਣਵਾਈ ਨਹੀਂ ਹੋਵੇਗੀ
- ਭਾਰਤ ਦੇ ਚੀਫ ਜਸਟਿਸ ਬੋਬੜੇ ਜਸਟਿਸ ਅਬਦੁਲ ਨਜ਼ੀਰ ਅਤੇ ਜਸਟਿਸ ਸੰਜੀਵ ਖੰਨਾ ਤੇ ਆਧਾਰਤ ਤਿੰਨ ਜੱਜਾਂ ਦੇ ਬੈਂਚ ਵੱਲੋਂ ਇਹ ਸੁਣਵਾਈ ਕੀਤੀ ਜਾ ਰਹੀ ਹੈ
- ਹਾਲਾਂਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਚੁਣੌਤੀ ਦੇਣ ਵਾਲੇ ਵਕੀਲ ਕਪਿਲ ਸਿੱਬਲ ਨੇ ਕੋਰਟ ਵਿਚ ਕਿਹਾ ਕਿ ਜਦ ਤਕ ਕੋਰਟ ਸੁਣਵਾਈ ਪੂਰੀ ਨਹੀਂ ਕਰ ਲੈਂਦਾ ਇਸ ਕਾਨੂੰਨ ਨੂੰ ਮੁਅੱਤਲ ਕਰ ਦਿਤਾ ਜਾਵੇ
- ਪਰ ਕੋਰਟ ਨੇ ਇਹ ਦਲੀਲ ਨਾ ਮੰਨਦਿਆਂ ਹੋਇਆਂ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ
ਸਰਕਾਰ ਹੁਣ ਬੱਚਿਆਂ ਨੂੰ ਹਥਿਆਰ ਬਣਾਵੇਗੀ?:
- ਸ਼ਾਹੀਨ ਬਾਗ ਵਿਚ ਨਾ.ਸੋ.ਕਾ. ਵਿਰੁੱਧ ਧਰਨੇ ਮਾਮਲਾ।
- ਧਰਨੇ ਵਿਚ ਮਾਂ-ਪਿਓ ਨਾਲ ਬੱਚਿਆਂ ਦੀ ਸ਼ਮੂਲੀਅਤ ਨੂੰ ਸਰਕਾਰ ਧਰਨੀ ਵਿਰੁੱਧ ਮਸਲਾ ਬਣਾ ਰਹੀ ਹੈ।
- ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ (ਐੱਨ.ਸੀ.ਪੀ.ਸੀ.ਆਰ) ਨੇ ਜਾਰੀ ਕੀਤਾ ਨੋਟਿਸ।
- ਇਹ ਨੋਟਸ ਦੱਖਣੀ ਪੂਰਬੀ ਦਿੱਲੀ ਦੇ ਤਹਿਸੀਲਦਾਰ ਨੂੰ ਭੇਜਿਆ ਗਿਆ।
- ਨੋਟਿਸ ਵਿੱਚ ਐੱਨ.ਸੀ.ਪੀ.ਸੀ.ਆਰ. ਨੇ ਕਿਹਾ ਕਿ ਰੋਹ ਵਿਖਾਵੇ ਵਿੱਚ ਬੱਚਿਆਂ ਨੂੰ ਕਿਉਂ ਲਿਆਂਦਾ ਜਾ ਰਿਹਾ ਹੈ?
- ਕਿਹਾ ਬੱਚਿਆਂ ਵਿੱਚ ਗਲਤ ਫਹਿਮੀ ਪੈਦਾ ਕਰਕੇ ਉਨ੍ਹਾਂ ਨੂੰ ਰੋਹ ਵਿਖਾਵੇ ਵਿੱਚ ਲਿਆਉਣ ਨਾਲ ਬੱਚਿਆਂ ਲਈ ਮਾਨਸਿਕ ਸਦਮਾ ਹੋ ਸਕਦਾ ਹੈ।
- ਨੋਟਿਸ ਵਿੱਚ ਕਿਹਾ ਕਿ ਪ੍ਰਸ਼ਾਸਨ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਕੌਂਸਲਿੰਗ ਕਰਵਾਵੇ।
- ਕਿਹਾ ਜੇ ਜ਼ਰੂਰੀ ਹੋਵੇ ਤਾਂ ਬੱਚੇ ਚਾਈਲਡ ਵੈੱਲਫੇਅਰ ਕਮੇਟੀ ਦੇ ਸਾਹਮਣੇ ਪੇਸ਼ ਕੀਤੇ ਜਾਣ।
ਹੁਣ ਪ੍ਰਸ਼ਾਂਤ ਕਿਸ਼ੋਰ ਨੇ ਅਮਿਤ ਸ਼ਾਹ ਨੂੰ ਚੁਣੌਤੀ ਦਿੱਤੀ:
- ਜਨਤਾ ਦਲ (ਯੂਨਾਈਟਿਡ) ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਤੀ ਚੁਣੌਤੀ
- ਕਿਹਾ ਜੇ ਗ੍ਰਹਿ ਮੰਤਰੀ ਕਹਿ ਰਿਹਾ ਹੈ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਤਾਂ ਉਹ ਕਾਨੂੰਨ ਨੂੰ ਲਾਗੂ ਕਿਉਂ ਨਹੀਂ ਕਰ ਰਹੇ?
- ਕਿਹਾ ਲੋਕਾਂ ਦੀ ਅਸਹਿਮਤੀ ਨੂੰ ਖਾਰਜ ਕਰਨਾ ਕਿਸੇ ਵੀ ਸਰਕਾਰ ਦੀ ਤਾਕਤ ਨੂੰ ਨਹੀਂ ਦਰਸਾਉਂਦਾ
ਅਸਦੂਦੀਨ ਓਵੈਸੀ ਨੇ ਵੀ ਦਿੱਤੀ ਚੁਣੌਤੀ:
- ਅਸਦੂਦੀਨ ਓਵੈਸੀ ਨੇ ਵੀ ਅਮਿਤ ਸ਼ਾਹ ਨੂੰ ਦਿੱਤੀ ਚੁਣੌਤੀ
- ਕਿਹਾ ਨਾਗਰਿਕਤਾ ਸੋਧ ਕਾਨੂੰਨ ਉੱਪਰ ਮਮਤਾ ਰਾਹੁਲ ਅਖਿਲੇਸ਼ ਨਾਲ ਬਹਿਸ ਕਿਉਂ ਕਿਸੇ ਦਾੜ੍ਹੀ ਵਾਲੇ ਨਾਲ ਬਹਿਸ ਕਰੋ
- ਦਾੜ੍ਹੀ ਵਾਲੇ ਤੋਂ ਓਵੈਸੀ ਦਾ ਭਾਵ ਖ਼ੁਦ ਤੋਂ ਅਤੇ ਮੁਸਲਮਾਨ ਤੋਂ ਹੈ
- ਕਿਹਾ ਮੇਰੇ ਨਾਲ ਬਹਿਸ ਕਰੋ ਮੈਂ ਬਹਿਸ ਕਰਨ ਲਈ ਤਿਆਰ ਹਾਂ
ਨਾ.ਸੋ.ਕਾ. ਦਾ ਵਿਰੋਧ ਕਰਨ ਤੇ ਪੁਲਿਸ ਨੇ ਕੁੱਟ-ਮਾਰ ਕੀਤੀ:
- ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੇ ਵਿਰੁੱਧ ਧਰਨੇ ਉੱਪਰ ਬੈਠੇ ਲੋਕਾਂ ਦੀ ਪੁਲਿਸ ਵੱਲੋਂ ਬੇਰਹਿਮੀ ਨਾਲ ਕੁੱਟਮਾਰ।
- ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਪਚਰਾਹ ਇਲਾਕੇ ਵਿੱਚ ਪੁਲੀਸ ਨੇ ਧਰਨੇ ਤੇ ਬੈਠੇ ਲੋਕਾਂ ਨੂੰ ਭਜਾ-ਭਜਾ ਕੇ ਕੁੱਟਿਆ।
- ਧਰਨੇ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ ਜਿਨ੍ਹਾਂ ਨਾਲ ਪੁਲਸ ਨੇ ਕੁੱਟਮਾਰ ਕੀਤੀ।
- ਪੁਲਸ ਨੇ ਔਰਤਾਂ ਨੂੰ ਹਨੇਰੀ ਤੰਗ ਗਲੀਆਂ ਵਿੱਚ ਧੱਕ ਕੇ ਉੱਪਰੋਂ ਕੁੱਟਮਾਰ ਕੀਤੀ।
- ਇਸ ਦੌਰਾਨ ਪੁਲਸ ਨੇ ਦੁਕਾਨਾਂ ਦੀ ਭੰਨ ਤੋੜ ਕਰਦਿਆਂ ਹੋਇਆਂ ਜ਼ਬਰਦਸਤੀ ਦੁਕਾਨਾਂ ਬੰਦ ਵੀ ਕਰਵਾਈਆਂ।
ਕਸ਼ਮੀਰ ਬਾਰੇ ਅਮਰੀਕਾ ਦੇ ਬਿਆਨ ਤੋਂ ਦਿੱਲੀ ਦਰਬਾਰ ‘ਚ ਤਲਖੀ:
- ਕਸ਼ਮੀਰ ਮਸਲੇ ਵਿੱਚ ਅਮਰੀਕਾ ਦੀ ਵਿਚੋਲਗੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
- ਭਾਰਤ ਦੇ ਵਿਦੇਸ਼ ਮਹਿਕਮੇ ਦਾ ਬਿਆਨ।
- ਕਿਹਾ ਭਾਰਤ ਨੇ ਹਮੇਸ਼ਾਂ ਤੀਜੀ ਧਿਰ ਦੇ ਦਖਲ ਨੂੰ ਰੱਦ ਕੀਤਾ ਹੈ ਅਤੇ ਕਰਦਾ ਰਹੇਗਾ।
- ਭਾਰਤ ਦਾ ਇਹ ਪ੍ਰਤੀਕਰਮ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬਿਆਨ ਤੋਂ ਬਾਅਦ ਆਇਆ।
ਸਾਵਰਕਰ: ਮੈਗਸੇਸ ਪੁਰਸਕਾਰ ਜੇਤੂ ਸੰਦੀਪ ਪਾਂਡੇ ਖ਼ਿਲਾਫ ਕੇਸ
- ਹਿੰਦੂਤਵ ਵਿਚਾਰਧਾਰਾ ਵਾਲੇ ਆਗੂ ਸਾਵਰਕਰ ਤੇ ਟਿੱਪਣੀ ਕਰਨ ਕਾਰਨ ਮੈਗਸੇਸ ਪੁਰਸਕਾਰ ਜੇਤੂ ਸੰਦੀਪ ਪਾਂਡੇ ਖ਼ਿਲਾਫ ਕੇਸ ਦਰਜ
- ਸੰਦੀਪ ਪਾਂਡੇ ਨੇ ਕਿਹਾ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੰਡਣ ਵਾਲੇ ਸਾਵਰਕਰ ਦੀ ਵਿਚਾਰਧਾਰਾ ਵਾਲੇ ਲੋਕ ਹਨ
ਕੌਮਾਂਤਰੀ ਖਬਰਾਂ:
ਮੋਬਾਇਲ ਫੋਨ ਹੈਕ ਮਾਮਲਾ:
- ਐਮਾਜ਼ਾਨ ਦੇ ਮੁਖੀ ਜੇਫ ਬੇਜੋਸ ਦੇ ਮੋਬਾਇਲ ਫੋਨ ਹੈਕ ਹੋਣ ਦਾ ਮਾਮਲਾ ਆਇਆ ਸਾਹਮਣੇ।
- ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸੁਲਤਾਨ ਵੱਲੋਂ ਭੇਜੇ ਗਏ ਸੁਨੇਹੇ ਨਾਲ ਹੋਇਆ ਫੋਨ ਹੈਕ।
- ਖ਼ਬਰਖਾਨੇ ਅਨੁਸਾਰ ਮੁਹੰਮਦ ਬਿਨ ਸੁਲਤਾਨ ਦੇ ਨਿੱਜੀ ਵਟਸਐਪ ਤੋਂ ਭੇਜੇ ਵਾਇਰਸ ਵਾਲੇ ਵੀਡੀਓ ਫਾਈਲ ਨਾਲ ਹੋਇਆ ਹੈਕ।
- ਲੇਖੇ ਵਿੱਚ ਹੱਲ ਇਹ ਨਹੀਂ ਦੱਸਿਆ ਗਿਆ ਕਿ ਫੋਨ ਵਿੱਚੋਂ ਕੀ ਡਾਟਾ ਕੱਢਿਆ ਗਿਆ ਹੈ।
- ਹਾਲਾਂਕਿ ਸਾਊਦੀ ਅਰਬ ਨੇ ਇਸ ਲੇਖੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
- ਸਾਊਦੀ ਅਰਬ ਨੇ ਕਿਹਾ ਕਿ ਇਹ ਬਿਲਕੁਲ ਝੂਠ ਹੈ ਅਤੇ ਅਸੀਂ ਇਸ ਦੀ ਜਾਂਚ ਦੀ ਮੰਗ ਕਰਦੇ ਹਾਂ।